ਇਸ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਸਨ ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਗੋਵਿੰਦਾ, ਡਾਕਟਰਾਂ ਤੋਂ ਪੁੱਛਦੇ ਸਨ ਕਿ ਮੈਂ ਬਚਾਂਗਾ ਵੀ ਕਿ ਨਹੀਂ

written by Shaminder | June 30, 2022

ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਗੋਵਿੰਦਾ (Govinda ) ਨੇ ਆਪਣੇ ਸਮੇਂ ‘ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹੁਣ ਵੀ ਉਹ ਲਗਾਤਾਰ ਸਰਗਰਮ ਹਨ ਅਤੇ ਕਈ ਰਿਆਲਟੀ ਸ਼ੋਅਜ਼ ‘ਚ ਵੀ ਨਜ਼ਰ ਆ ਰਹੇ ਹਨ । ਹਾਲਾਂਕਿ ਉਹ ਵੱਡੇ ਪਰਦੇ ‘ਤੇ ਘੱਟ ਹੀ ਦਿਖਾਈ ਦਿੰਦੇ ਹਨ । ਪਰ ਗੋਵਿੰਦਾ ਏਨੀਂ ਦਿਨੀਂ ਜਿੱਥੇ ਆਪਣੇ ਭਾਣਜੇ ਕ੍ਰਿਸ਼ਨਾ ਨੂੰ ਲੈ ਕੇ ਚਰਚਾ ‘ਚ ਹਨ ।

Image Source: Instagram

ਹੋਰ ਪੜ੍ਹੋ : ਕ੍ਰਿਸ਼ਨਾ ਅਭਿਸ਼ੇਕ ਨੇ ਮਾਮਾ ਗੋਵਿੰਦਾ ਦੇ ਮਸ਼ਹੂਰ ਗੀਤ ‘ਤੇ ਕੀਤਾ ਡਾਂਸ, ਵੇਖੋ ਵੀਡੀਓ

ਉੱਥੇ ਹੀ ਏਨੀਂ ਦਿਨੀਂ ਉਹ ਆਪਣੇ ਬਚਪਨ ਦੇ ਇੱਕ ਕਿੱਸੇ ਨੂੰ ਵੀ ਲੈ ਕੇ ਚਰਚਾ ‘ਚ ਹਨ । ਇਸ ਪ੍ਰੋਗਰਾਮ ਦੇ ਦੌਰਾਨ ਗੋਵਿੰਦਾ ਨੇ ਆਪਣੇ ਬਚਪਨ ਦੇ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਨੇ ਵੱਡਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਜ਼ਿੰਦਗੀ ‘ਚ ਅਜਿਹਾ ਸਮਾਂ ਵੀ ਵੇਖਿਆ ਸੀ ਜਦੋਂ ਲਗਾਤਾਰ ਇੰਜੈਕਸ਼ਨ ਲਗਾਉਣ ਦੇ ਨਾਲ ਉਨ੍ਹਾਂ ਦਾ ਸਰੀਰ ਨੀਲਾ ਹੋ ਗਿਆਂ ਸੀ ।

inside image of govinda with family

ਹੋਰ ਪੜ੍ਹੋ : ਅਦਾਕਾਰ ਗੋਵਿੰਦਾ ਨੇ ਰਿਲੀਜ਼ ਕੀਤਾ ਆਪਣਾ ਨਵਾਂ ਗੀਤ, ਸਰੋਤਿਆਂ ਨੇ ਦੱਸਿਆ ਗੀਤ ਨੂੰ ਬਕਵਾਸ

ਹੱਥ ਤੋਂ ਲੈ ਕੇ ਲੱਕ ਤੱਕ ਟੀਕੇ ਲਗਾਉਣ ਦੀ ਜਗ੍ਹਾ ਤੱਕ ਨਹੀਂ ਸੀ ਬਚੀ ।ਗੋਵਿੰਦਾ ਨੇ ਇਸ ਪ੍ਰੋਗਰਾਮ ਦੇ ਦੌਰਾਨ ਇਹ ਵੀ ਖੁਲਾਸਾ ਕੀਤਾ ਸੀ ਕਿ ਮੈਂ ਕਰੀਬ ਸੱਤ ਸਾਲ ਦਾ ਸੀ, ਉਦੋਂ ਮੈਨੂੰ ਇਸ ਤਰ੍ਹਾਂ ਦੀ ਬੀਮਾਰੀ ਹੋ ਗਈ ਸੀ ਮੇਰੇ ਸਿਰ ਦੇ ਵਾਲ ਸਾਰੇ ਵਾਲ ਝੜ ਗਏ ਸਨ ਅਤੇ ਇੱਥੋਂ ਤੱਕ ਕਿ ਮੇਰੇ ਭਰਵੱਟੇ ਤੱਕ ਖਤਮ ਹੋ ਗਏ ਸਨ ।

Govinda image From Govinda Song

ਗੋਵਿੰਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਲੱਗਣ ਲੱਗ ਪਿਆ ਸੀ ਕਿ ਉਹ ਬਚਣਗੇ ਵੀ ਜਾਂ ਨਹੀਂ। ਗੋਵਿੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਸਾਜਨ ਚਲੇ ਸਸੂਰਾਲ’, ‘ਗੈਂਗਸਟਰ’ ਸਣੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।

 

View this post on Instagram

 

A post shared by Govinda (@govinda_herono1)

You may also like