
ਅਦਨਾਨ ਸਾਮੀ (adnan sami) ਜਿਸਨੇ ਬਾਲੀਵੁੱਡ (Bollywood) ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਪਰ ਪਿਛਲੇ ਕੁਝ ਸਮੇਂ ਤੋਂ ਉਹ ਬਾਲੀਵੁੱਡ ‘ਚ ਘੱਟ ਹੀ ਸਰਗਰਮ ਨਜ਼ਰ ਆਏ । ਪਰ ਉਹ ਆਪਣੀ ਨਿੱਜੀ ਜ਼ਿੰਦਗੀ ਖ਼ਾਸ ਕਰਕੇ ਆਪਣੀ ਦਿੱਖ ਨੂੰ ਲੈ ਕੇ ਉਨ੍ਹਾਂ ਦੀ ਕਾਫੀ ਚਰਚਾ ਹੋ ਰਹੀ ਹੈ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਗਾਇਕ ਅਦਨਾਨ ਸਾਮੀ ਪਦਮ ਸ਼੍ਰੀ ਨਾਲ ਸਨਮਾਨਿਤ
ਜਿਸ ‘ਚ ਕਿਸੇ ਸਮੇਂ ਭਾਰੀ ਭਰਕਮ ਦਿਖਾਈ ਦੇਣ ਵਾਲੇ ਅਦਨਾਨ ਸਾਮੀ ਬਹੁਤ ਪਤਲੇ ਨਜ਼ਰ ਆ ਰਹੇ ਸਨ । ਪਰ ਹੁਣ ਮੁੜ ਤੋਂ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ । ਜਿਨ੍ਹਾਂ ‘ਚ ਗਾਇਕ ਨੂੰ ਪਛਾਨਣਾ ਵੀ ਔਖਾ ਹੋ ਚੁੱਕਿਆ ਹੈ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਆਪਣੇ ਪ੍ਰਸ਼ੰਸਕ ਦੀ ਇਸ ਹਰਕਤ ਤੇ ਭੜਕੇ ਗਾਇਕ ਅਦਨਾਨ ਸਾਮੀ, ਲਤਾ ਮੰਗੇਸ਼ਕਰ ਨੂੰ ਲੈ ਕੇ ਕੀਤਾ ਸੀ ਇਸ ਤਰ੍ਹਾਂ ਦਾ ਕਮੈਂਟ
ਇਸ ਤਸਵੀਰ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿ ਇਹ ਉਹੀ ਅਦਨਾਨ ਸਾਮੀ ਹੈ ਜੋਬ ੜੀ ਮੁਸ਼ਕਿਲ ਦੇ ਨਾਲ ੳੁੱਠਦਾ ਬੈਠਦਾ ਸੀ । ਇਹ ਤਸਵੀਰਾਂ ਹਰ ਕਿਸੇ ਨੂੰ ਹੈਰਾਨ ਕਰ ਰਹੀਆਂ ਹਨ । ਕਿਸੇ ਸਮੇਂ ਉਨ੍ਹਾਂ ਦਾ ਵਜ਼ਨ 230 ਕਿਲੋਗ੍ਰਾਮ ਸੀ ਅਤੇ ਹੁਣ ਉਹ ਮਹਿਜ਼ 75 ਕਿੱਲੋ ਦੇ ਹਨ ।
image From instagramਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ੧੬ ਮਹੀਨਿਆਂ ਦੇ ਦੌਰਾਨ ਉਨ੍ਹਾਂ ਨੇ ਆਪਣਾ ਵਜ਼ਨ ਘਟਾਇਆ ਹੈ ਅਤੇ ਇਸ ਦੌਰਾਨ ਸਖਤੀ ਦੇ ਨਾਲ ਡਾਈਟਿੰਗ ਅਤੇ ਐਕਸਰਸਾਈਜ਼ ਦੇ ਨਿਯਮਾਂ ਦਾ ਪਾਲਣ ਕੀਤਾ ਹੈ । ਅਦਨਾਨ ਸਾਮੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਵਜ਼ਨ ਵਧਾਉਣ ‘ਚ ਚੀਨੀ, ਚੌਲ ਅਤੇ ਰੋਟੀ ਦਾ ਵੱਡਾ ਰੋਲ ਰਿਹਾ ਹੈ ਅਤੇ ਜ਼ਿਆਦਾ ਖਾਣ ਦੀ ਆਦਤ ਦੇ ਕਾਰਨ ਹੀ ਉਹ ਮੋਟੇ ਹੋ ਗਏ ਸਨ ।
View this post on Instagram