ਮਾਂ ਦੇ ਨਾਲ ਬੈਠੀ ਇਸ ਬੱਚੀ ਨੂੰ ਕੀ ਤੁਸੀਂ ਪਛਾਣਿਆ ! ਬਾਲੀਵੁੱਡ ਦੀਆਂ ਹਿੱਟ ਫ਼ਿਲਮਾਂ ‘ਚ ਆ ਚੁੱਕੀ ਹੈ ਨਜ਼ਰ

written by Shaminder | October 28, 2022 03:51pm

ਬਾਲੀਵੁੱਡ ਸਿਤਾਰਿਆਂ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ । ਪ੍ਰਸ਼ੰਸਕਾਂ ਨੂੰ ਆਪਣੇ ਪਸੰਦੀਦਾ ਸਿਤਾਰਿਆਂ ਦੇ ਬਾਰੇ ਸਭ ਕੁਝ ਜਾਨਣ ਦੀ ਬਹੁਤ ਇੱਛਾ ਹੁੰਦੀ ਹੈ । ਖ਼ਾਸ ਕਰਕੇ ਇਨ੍ਹਾਂ ਸਿਤਾਰਿਆਂ ਦੇ ਬਚਪਨ ਬਾਰੇ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀ ਇੱਕ ਅਜਿਹੀ ਹੀ ਅਦਾਕਾਰਾ (Actress) ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਪਿਛਲੇ ਕਈ ਦਿਨਾਂ ਤੋਂ ਚਰਚਾ ‘ਚ ਹੈ ।

ਹੋਰ ਪੜ੍ਹੋ : ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖ਼ਬਰ, ਗਾਇਕ ਕਾਬਲ ਰਾਜਸਥਾਨੀ ਦਾ ਦਿਹਾਂਤ

ਜੀ ਹਾਂ ਦੰਗਲ ਗਰਲ ਦੇ ਨਾਂਅ ਨਾਲ ਮਸ਼ਹੂਰ ਇਸ ਅਦਾਕਾਰਾ ਦਾ ਨਾਮ ਹਾਲ ਹੀ ‘ਚ ਅਦਾਕਾਰ ਆਮਿਰ ਖ਼ਾਨ ਦੇ ਨਾਲ ਜੁੜਿਆ ਸੀ । ਅਸੀਂ ਗੱਲ ਕਰ ਰਹੇ ਹਾਂ ਫਾਤਿਮਾ ਸਨਾ ਸ਼ੇਖ (fatima sana shaikh) ਦੀ । ਜਿਸ ਦੇ ਬਚਪਨ ਦੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ।

Fatima Sana Sheikh Image Source: Google

ਹੋਰ ਪੜ੍ਹੋ :  ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਇੱਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁਖੀ ਰੱਖੀ ਮਾਵਾਂ ਨੂੰ’

ਇਸ ਤਸਵੀਰ ‘ਚ ਉਹ ਆਪਣੀ ਮੰਮੀ ਦੇ ਨਾਲ ਪੜ੍ਹਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਰੋਂਦੀ ਹੋਈ ਦਿਖ ਰਹੀ ਹੈ । ਆਮ ਬੱਚਿਆਂ ਦੇ ਵਾਂਗ ਇਹ ਅਦਾਕਾਰਾ ਵੀ ਪੜ੍ਹਾਈ ਕਰਨ ਨੂੰ ਲੈ ਕੇ ਰੋਂਦੀ ਹੋਈ ਦਿਖਾਈ ਦੇ ਰਹੀ ਹੈ ।

Fatima Sana Sheikh Image Source : Google

ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਕਾਪੀ ਸਾਹਮਣੇ ਲੈ ਕੇ ਬੈਠੀ ਹੈ ਅਤੇ ਉਸ ਦੇ ਨਾਲ ਉਸ ਦੀ ਮਾਂ ਵੀ ਬੈਠੀ ਹੈ।ਫਾਤਿਮਾ ਸਨਾ ਸ਼ੇਖ ਆਮਿਰ ਖ਼ਾਨ ਦੇ ਨਾਲ ਬਾਲੀਵੁੱਡ ਦੀਆਂ ਦੋ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।ਜਿਨ੍ਹਾਂ ਵਿੱਚੋਂ ਇੱਕ ‘ਦੰਗਲ’ ਹੈ ਅਤੇ ਦੂਜੀ ਹੈ ‘ਠੱਗਸ ਆਫ਼ ਹਿੰਦੁਸਤਾਨ’ ਹੈ । ਇਸ ਤੋਂ ਇਲਾਵਾ ਉਹ ਨੈੱਟਫਲਿਕਸ ਦੀ ਫ਼ਿਲਮ ‘ਥਾਰ’ ‘ਚ ਵੀ ਦਿਖਾਈ ਦੇ ਚੁੱਕੀ ਹੈ ।

 

You may also like