ਜੱਸ ਮਾਣਕ ਦੇ ਨਵੇਂ ਗੀਤ ਦਾ ਆਡੀਓ ਹੋਇਆ ਰਿਲੀਜ਼

Written by  Shaminder   |  April 23rd 2020 01:43 PM  |  Updated: April 23rd 2020 01:43 PM

ਜੱਸ ਮਾਣਕ ਦੇ ਨਵੇਂ ਗੀਤ ਦਾ ਆਡੀਓ ਹੋਇਆ ਰਿਲੀਜ਼

ਜੱਸ ਮਾਣਕ ਆਪਣੇ ਨਵੇਂ ਗੀਤ ‘ਦਿਲ ਤੋੜਨੇ ਸੇ ਪਹਿਲੇ’ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ । ਉਨ੍ਹਾਂ ਨੇ ਇਹ ਗੀਤ ਹਿੰਦੀ ‘ਚ ਗਾਇਆ ਹੈ । ਇਸ ਗੀਤ ਦੇ ਬੋਲ ਜੱਸ ਮਾਣਕ ਨੇ ਖੁਦ ਹੀ ਲਿਖੇ ਹਨ ਅਤੇ ਖੁਦ ਹੀ ਸੰਗੀਤਬੱਧ ਕੀਤਾ ਹੈ, ਜਦੋਂ ਕਿ ਮਿਊਜ਼ਿਕ ਸ਼ੈਰੀ ਨੈਕਸਸ ਵੱਲੋਂ ਦਿੱਤਾ ਗਿਆ ਹੈ ।ਇਹ ਇੱਕ ਲਿਰਿਕਲ ਗੀਤ ਹੈ ਜਦੋਂ ਕਿ ਇਸ ਦਾ ਵੀਡੀਓ ਹਾਲੇ ਨਹੀਂ ਬਣਾਇਆ ਗਿਆ ।

https://www.instagram.com/p/B_PjmgDl_yl/

ਗੀਤ ਨੂੰ ਗੀਤ ਐੱਮਪੀ ਥ੍ਰੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਜੱਸ ਮਾਣਕ ਨੇ ਦੋ ਦਿਲਾਂ ਦੀ ਪ੍ਰੀਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਗੀਤ ‘ਚ ਦਿਲ ਤੋੜਨ ਵਾਲਿਆਂ ਨੂੰ ਵੀ ਤਾਕੀਦ ਕੀਤੀ ਹੈ ਕਿ ਮੇਰਾ ਦਿਲ ਤੋੜਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲੈਣਾ ਕਿ ਇਹ ਦਿਨ ਤੁਹਾਡੇ ‘ਤੇ ਵੀ ਆ ਸਕਦਾ ਹੈ ਅਤੇ ਕੋਈ ਤੁਹਾਡਾ ਵੀ ਦਿਲ ਤੋੜ ਸਕਦਾ ਹੈ ।

https://www.instagram.com/p/B_SPI7YlbjP/

ਇਸ ਗੀਤ ‘ਚ ਉਨ੍ਹਾਂ ਨੇ ਇੱਕ ਤਰ੍ਹਾਂ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ । ਕਿਉਂਕਿ ਜਿਵੇਂ ਤੁਸੀਂ ਕਿਸੇ ਦੇ ਨਾਲ ਕਰੋਗੇ । ਉਹ ਤੁਹਾਡੇ ਖੁਦ ਦੇ ਨਾਲ ਵੀ ਹੋ ਸਕਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਰਾਡਾ, ਲਹਿੰਗਾ, ਸੂਟ ਪੰਜਾਬੀ ਵਰਗੇ ਹਿੱਟ ਗੀਤ ਜੱਸ ਮਾਣਕ ਨੇ ਦਿੱਤੇ ਹਨ ਜੋ ਕਿ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network