ਹੁਣ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੇ ਘਰ ਤੋਂ ਆਈ ਬੁਰੀ ਖ਼ਬਰ

Written by  Rupinder Kaler   |  August 21st 2020 10:32 AM  |  Updated: August 21st 2020 10:32 AM

ਹੁਣ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੇ ਘਰ ਤੋਂ ਆਈ ਬੁਰੀ ਖ਼ਬਰ

ਇਹ ਸਾਲ ਬੇਹੱਦ ਬੁਰਾ ਗੁਜ਼ਰ ਰਿਹਾ ਹੈ। ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਇੰਡਸਟਰੀ ਨੇ ਕਈ ਕਲਾਕਾਰ ਗੁਆਏ ਹਨ। ਇਸ ਸਭ ਦੇ ਚਲਦੇ ਹਿੰਦੀ ਸਿਨੇਮਾ ਦੇ ਲੇਜੈਂਡ ਐਕਟਰ ਦਿਲੀਪ ਕੁਮਾਰ ਦੇ ਪਰਿਵਾਰ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦਿਲੀਪ ਕੁਮਾਰ ਦੇ ਛੋਟੇ ਭਰਾ ਅਹਿਸਾਨ ਖ਼ਾਨ ਤੇ ਅਸਲਮ ਖ਼ਾਨ ਦੋਵਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਇਸ ਦੇ ਬਾਅਦ ਹੀ ਉਨ੍ਹਾਂ ਨੂੰ ਮੁੰਬਈ ਦੇ ਲੀਲਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

https://www.instagram.com/p/CDBSnnjBTkV/

ਅਸਲਮ ਤੇ ਅਹਿਸਾਨ ਦੋਵਾਂ ਨੂੰ ਹੀ ਸਾਹ ਲੈਣ 'ਚ ਪਰੇਸ਼ਾਨੀ ਆ ਰਹੀ ਸੀ। ਇਸ ਦੇ ਬਾਅਦ ਡਾਕਟਰ ਨੇ ਹਸਪਤਾਲ 'ਚ ਭਰਤੀ ਹੋਣ ਦੀ ਸਲਾਹ ਦਿੱਤੀ। ਦੋਵਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਸੀ। ਹੁਣ ਖ਼ਬਰ ਹੈ ਕਿ ਅਹਿਸਾਨ ਤੇ ਅਸਲਮ ਦੀ ਹਾਲਤ ਗੰਭੀਰ ਹੈ। ਟੀਓਆਈ ਦੀ ਰਿਪੋਰਟ ਅਨੁਸਾਰ ਉਨ੍ਹਾਂ ਦੀ ਹਾਲਤ ਗੰਭੀਰ ਹੈ। ਅਹਿਸਾਨ ਖ਼ਾਨ 90 ਸਾਲ ਦੇ ਹਨ ਜਦਕਿ ਅਸਲਮ ਖ਼ਾਨ ਉਨ੍ਹਾਂ ਤੋਂ ਛੋਟੇ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

https://www.instagram.com/p/CD9M6wIlWMn/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network