ਦਿਲਜੀਤ ਦੋਸਾਂਝ ਨੇ ਇਹ ਵੀਡੀਓ ਸਾਂਝੀ ਕਰ ਸ਼ਿਵ ਕੁਮਾਰ ਬਟਾਲਵੀ ਨੂੰ ਕੀਤਾ ਯਾਦ

Written by  Aaseen Khan   |  July 23rd 2019 06:18 PM  |  Updated: July 24th 2019 10:21 AM

ਦਿਲਜੀਤ ਦੋਸਾਂਝ ਨੇ ਇਹ ਵੀਡੀਓ ਸਾਂਝੀ ਕਰ ਸ਼ਿਵ ਕੁਮਾਰ ਬਟਾਲਵੀ ਨੂੰ ਕੀਤਾ ਯਾਦ

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਦਾ ਉਹ ਨਾਮ ਜਿੰਨ੍ਹਾਂ ਦੀਆਂ ਰਚਨਾਵਾਂ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੀਆਂ। ਬੜੇ ਹੀ ਖੂਬਸੂਰਤ ਅਤੇ ਸ਼ਾਨਦਾਰ ਕਵਿਤਾਵਾਂ ਗੀਤ ਅਤੇ ਗ਼ਜ਼ਲਾਂ ਦੇਣ ਵਾਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਕੱਲ੍ਹ ਯਾਨੀ 23 ਜੁਲਾਈ ਉਹਨਾਂ ਦੇ ਜਨਮ ਦਿਨ 'ਤੇ ਹਰ ਕੋਈ ਯਾਦ ਕਰ ਰਿਹਾ ਸੀ। ਪੰਜਾਬੀ ਅਤੇ ਬਾਲੀਵੁੱਡ ਦੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਹੋਰਾਂ ਨੇ ਸ਼ਿਵ ਕੁਮਾਰ ਦੀ ਵੀਡੀਓ ਸਾਂਝੀ ਕਰਕੇ ਕਰ ਉਹਨਾਂ ਨੂੰ ਯਾਦ ਕੀਤਾ ਹੈ।ਸ਼ਿਵ ਕੁਮਾਰ ਦਾ ਇਹ ਵੀਡੀਓ ਬੀਬੀਸੀ ਦਾ ਪੁਰਾਣਾ ਵੀਡੀਓ ਹੈ ਜਿਸ 'ਚ ਸ਼ਿਵ ਆਪਣੀ ਰਚਨਾ 'ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ' ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਹ ਖੁਸ਼ ਕਿਸਮਤ ਹਨ ਕਿ ਉਹਨਾਂ ਨੂੰ ਸ਼ਿਵ ਕੁਮਾਰ ਹੋਰਾਂ ਦਾ ਗੀਤ 'ਇੱਕ ਕੁੜੀ' ਗਾਉਣ ਦਾ ਮੌਕਾ ਮਿਲਿਆ। ਦੱਸ ਦਈਏ ਉੜਤਾ ਪੰਜਾਬ ਫ਼ਿਲਮ 'ਚ ਦਿਲਜੀਤ ਦੋਸਾਂਝ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਇੱਕ ਕੁੜੀ ਗਾਇਆ ਸੀ ਜਿਸ ਨੂੰ ਦਰਸ਼ਕਾਂ ਨੇ ਕਾਫੀ ਮਕਬੂਲ ਕੀਤਾ ਹੈ।

ਹੋਰ ਵੇਖੋ : ਕਰਣ ਜੌਹਰ ਦੀ ਫ਼ਿਲਮ 'ਚ ਸੁਣਨ ਨੂੰ ਮਿਲੇਗਾ ਐਮੀ ਵਿਰਕ ਦਾ ਗੀਤ 'ਕਿਸਮਤ

ਨੁਸਰਤ ਫ਼ਤਿਹ ਅਲੀ ਖ਼ਾਨ, ਮਹਿੰਦਰ ਕਪੂਰ, ਜਗਜੀਤ ਸਿੰਘ, ਗੁਰਦਾਸ ਮਾਨ, ਆਬਿਦਾ ਤੇ ਹੰਸ ਰਾਜ ਹੰਸ ਵਰਗੇ ਅਜਿਹੇ ਬਹੁਤ ਸਾਰੇ ਵੱਡੇ ਗਾਇਕਾਂ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਗਾਈਆਂ ਹਨ। 7 ਮਈ 1973 ਨੂੰ ਸ਼ਿਵ ਕੁਮਾਰ ਬਟਾਲਵੀ ਆਪਣੀਆਂ ਰਚਨਾਵਾਂ ਇਸ ਦੁਨੀਆਂ 'ਤੇ ਛੱਡ ਸਾਰਿਆਂ ਨੂੰ ਅਲਵਿਦਾ ਕਹਿ ਗਏ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network