ਦਿਲਜੀਤ ਦੋਸਾਂਝ ਨੇ ਨਵੀਂ ਐਲਬਮ ‘11:11’ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

written by Lajwinder kaur | November 13, 2022 11:09am

Diljit Dosanjh new album soon:  ਨਾਮੀ ਐਕਟਰ ਤੇ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਆਪਣੀ ਨਵੀਂ ਐਲਬਮ ‘11:11’ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ‘11:11’ ਟਾਈਟਲ ਨੂੰ ਸਮਝਣ ਦੀ ਕੋਸ਼ਿਸ ਕਰ ਰਹੇ ਹਨ।

ਹੋਰ ਪੜ੍ਹੋ:  ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਨੇ ਸਾਂਝੀ ਕੀਤੀ ਧੀ ਦੀ ਪਿਆਰੀ ਜਿਹੀ ਪਹਿਲੀ ਝਲਕ, ਨੰਨ੍ਹੀ ਪਰੀ ਦੇ ਨਾਮ ਦਾ ਕੀਤਾ ਖੁਲਾਸਾ

Diljit Dosanjh image Source : Instagram

ਪਰ ਪ੍ਰਸ਼ੰਸਕਾਂ ਨੂੰ ਹਾਲੇ ਇਸ ਐਲਬਮ ਦੀ ਰਿਲੀਜ਼ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਗਾਇਕ ਨੇ ਦੱਸਿਆ ਹੈ ਕਿ ਇਹ ਐਲਬਮ ਅਗਲੇ ਸਾਲ ਯਾਨੀਕਿ 2023 ਵਿੱਚ ਰਿਲੀਜ਼ ਹੋਵੇਗੀ। ਪਰ ਉਨ੍ਹਾਂ ਨੇ ਤਾਰੀਕ ਤੇ ਮਹੀਨਾ ਨਹੀਂ ਦੱਸਿਆ ਹੈ। ਪਰ ਪ੍ਰਸ਼ੰਸਕ ਕਹਿ ਰਹੇ ਨੇ ‘11:11’ ਦਾ ਮਤਲਬ ਨਵੰਬਰ ਦੀ 11 ਤਾਰੀਕ ਨੂੰ ਰਿਲੀਜ਼ ਹੋਵੇਗੀ। ਪਰ ਦਿਲਜੀਤ ਦੋਸਾਂਝ ਨੇ ਦੱਸਿਆ ਹੈ ਕਿ ਇਹ ਐਲਬਮ ਨਵੰਬਰ ਤੋਂ ਪਹਿਲਾਂ ਹੀ ਰਿਲੀਜ਼ ਹੋ ਜਾਵੇਗੀ।

image Source : Instagram

ਦਿਲਜੀਤ ਨੇ ਐਲਬਮ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਦੇ ਸਾਹਮਣੇ ਸਵਾਲਾਂ ਦੀ ਝੜੀ ਲਗਾ ਦਿੱਤੀ। ਇੱਕ ਫ਼ੈਨ ਨੇ ਦਿਲਜੀਤ ਨੂੰ ਪੁੱਛਿਆ ਕਿ ਕੀ 11:11 ਕੋਈ ਫ਼ਿਲਮ ਹੈ? ਇਸ ਦੇ ਜਵਾਬ ‘ਚ ਦਿਲਜੀਤ ਨੇ ਕਿਹਾ, “ਨਹੀਂ ਇਹ ਐਲਬਮ ਹੈ।”

diljit dosanjh new album image Source : Instagram

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਇੰਨ੍ਹੀਂ ਦਿਨੀਂ ਇਮਤਿਆਜ਼ ਅਲੀ ਦੀ ਫ਼ਿਲਮ ਵਿੱਚ ਕੰਮ ਕਰ ਰਹੇ ਹਨ। ਇਹ ਫ਼ਿਲਮ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਇਸ ਤੋਂ ਇਲਾਵਾ ਹੁਣ ਦਿਲਜੀਤ ‘ਬੋਰਨ ਟੂ ਸ਼ਾਈਨ’ ਟੂਰ ਲੈ ਕੇ ਇੰਡੀਆ ਆ ਰਹੇ ਹਨ। ਇੱਥੇ ਉਨ੍ਹਾਂ ਦਾ ਪਹਿਲਾ ਸ਼ੋਅ ਮੁੰਬਈ ‘ਚ 9 ਦਸੰਬਰ ਨੂੰ ਹੋਵੇਗਾ। ਇਸ ਦੀ ਪ੍ਰਮੋਸ਼ਨ ਦਿਲਜੀਤ ਜ਼ੋਰ-ਸ਼ੋਰ ਨਾਲ ਕਰ ਰਹੇ ਹਨ।

You may also like