ਹਾਲੀਵੁੱਡ ਦੀ ਕੈਲੀ ਜੇਨਰ 21 ਸਾਲ ਦੀ ਉਮਰ ‘ਚ ਬਣੀ ਅਰਬਪਤੀ, ਦਿਲਜੀਤ ਦੋਸਾਂਝ ਨੇ ਕੀਤਾ ਖ਼ਾਸ ਮੈਸਜ ਕਰਕੇ ਦਿੱਤੀ ਵਧਾਈ

Written by  Lajwinder kaur   |  March 06th 2019 01:49 PM  |  Updated: March 06th 2019 01:49 PM

ਹਾਲੀਵੁੱਡ ਦੀ ਕੈਲੀ ਜੇਨਰ 21 ਸਾਲ ਦੀ ਉਮਰ ‘ਚ ਬਣੀ ਅਰਬਪਤੀ, ਦਿਲਜੀਤ ਦੋਸਾਂਝ ਨੇ ਕੀਤਾ ਖ਼ਾਸ ਮੈਸਜ ਕਰਕੇ ਦਿੱਤੀ ਵਧਾਈ

ਹਾਲੀਵੁੱਡ ਦੀ ਕੈਲੀ ਜੇਨਰ 21 ਸਾਲ ਦੀ ਉਮਰ ‘ਚ ਬਣੀ ਅਰਬਪਤੀ, ਦਿਲਜੀਤ ਦੋਸਾਂਝ ਨੇ ਕੀਤਾ ਖ਼ਾਸ ਮੈਸਜ ਕਰਕੇ ਦਿੱਤੀ ਵਧਾਈ: ਪਾਲੀਵੁੱਡ ਤੇ ਬਾਲੀਵੁੱਡ ਦੇ ਸੈਂਸੇਸ਼ਨਲ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੈਲੀ ਜੇਨਰ ਲਈ ਖ਼ਾਸ ਸਟੋਰੀ ਪਈ ਹੈ। ਇਹ ਮੈਸਜ ਦਿਲਜੀਤ ਨੇ ਸਪੈਸ਼ਲ ਕੈਲੀ ਲਈ ਪਾਇਆ ਹੈ ਤੇ ਨਾਲ ਹੀ ਕੈਲੀ ਦੀ ਤਸਵੀਰ ਪਾ ਕੇ ਲਿਖਿਆ ਹੈ ‘ਬੱਲੇ ਨੀ ਕੈਲੀ ਦੀਏ ਸ਼ੇਰ ਬੱਚੀਏ’ । ਦੱਸ ਦਈਏ ਹਾਲ ਹੀ ‘ਚ ਫੋਰਬਸ ਮੈਗਜ਼ੀਨ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਕੈਲੀ ਜੇਨਰ ਨੇ ਸੈਲਫਮੇਡ ਅਰਬਪਤੀ ਦੀ ਉਪਲਬਧੀ ਹਾਸਿਲ ਕੀਤੀ ਹੈ।

Diljit Dosanjh congratulated Kylie on becoming the youngest billionaire Kylie Jenner

ਹੋਰ ਵੇਖੋ:ਮਿਸ ਪੂਜਾ ‘ਫਿਸ਼ ਕੱਟ’ ਸੂਟ ਨਾਲ ਕਰਵਾ ਰਹੀ ਹੈ ਅੱਤ, ਦੇਖੋ ਵੀਡੀਓ

ਇਸ ਗੱਲ ਤੋਂ ਸਭ ਹੀ ਵਾਕਿਫ ਨੇ ਕੇ ਦਿਲਜੀਤ ਦੋਸਾਂਝ ਹਾਲੀਵੁੱਡ ਮਾਡਲ ਤੇ ਅਦਾਕਾਰਾ ਕੈਲੀ ਜੇਨਰ ਦੇ ਬਹੁਤ ਵੱਡੇ ਫੈਨ ਨੇ। ਦਿਲਜੀਤ ਦੋਸਾਂਝ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਕੈਲੀ ਜੇਨਰ ਲਈ ਆਪਣੀਆਂ ਭਾਵਨਾਵਾਂ ਨੂੰ ਫੈਨਜ਼ ਨਾਲ ਸਾਂਝਾ ਕਰਦੇ ਰਹਿੰਦ ਨੇ। ਦਿਲਜੀਤ ਨੇ ਆਪਣੇ ਗੀਤਾਂ ‘ਚ ਵੀ ਕੈਲੀ ਦਾ ਕਈ ਵਾਰ ਜ਼ਿਕਰ ਕੀਤਾ ਹੈ। ਇੱਕ ਵਾਰ ਉਹਨਾਂ ਨੇ ਕੈਲੀ ਜੇਨਰ ਨੂੰ ਟਵੀਟ ਕਰਕੇ ਕਿਹਾ ਕਿ ‘ਕੈਲੀ ਜੇਨਰ ਕਿੱਥੇ ਆ ਨੀ ਕੁੜੇ..ਆ ਜਾ ਵੀਡੀਓ ਕਰਨ ਇੱਕ..’

 

ਦਿਲਜੀਤ ਦੋਸਾਂਝ ਕੈਲੀ ਨੂੰ ਇੰਸਟਾਗ੍ਰਾਮ ਉੱਤੇ ਫਾਲੋ ਵੀ ਕਰਦੇ ਨੇ ਤੇ ਬੜੀ ਹੀ ਬੇਸਬਰੀ ਨਾਲ ਕੈਲੀ ਦੇ ਜਵਾਬ ਦੀ ਉਡੀਕ ਕਰਦੇ ਨੇ। ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਬਾਲੀਵੁੱਡ ਪ੍ਰੋਜੈਕਟਸ ਦੀ ਤਾਂ ਉਹ ਬਹੁਤ ਜਲਦ ਅਰਜੁਨ ਪਟਿਆਲਾ, ਗੁੱਡ ਨਿਊਜ਼ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਜੋੜੀ’ ਤੇ ‘ਛੜਾ’ ਮੂਵੀ ‘ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network