ਦਿਲਜੀਤ ਦੋਸਾਂਝ ਲੋਕਾਂ ਨੂੰ ਹਾਸਿਆਂ ਦੇ ਨਾਲ ਸਿਖਾ ਰਹੇ ਨੇ ਕੁਕਿੰਗ ਦੇ ਗੁਰ, ਇਸ ਪੰਜਾਬੀ ਡਿਸ਼ ਨਾਲ ਛਾਏ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਲਾਕਡਾਊਨ ਦਾ ਪੂਰਾ ਲੁਤਫ ਉਠਾ ਰਹੇ ਨੇ । ਉਹ ਏਨੀਂ ਦਿਨੀਂ ਕੁਕਿੰਗ ਦੇ ਰੰਗ ‘ਚ ਰੰਗੇ ਹੋਏ ਨਜ਼ਰ ਆ ਰਹੇ ਨੇ । ਲਗਪਗ ਹਰ ਰੋਜ਼ ਉਹ ਕੁਝ ਨਾ ਕੁਝ ਨਵਾਂ ਬਣਾਉਂਦੇ ਹੋਏ ਦਿਖਾਈ ਦਿੰਦੇ ਨੇ ਤੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਨੇ । ਦਰਸ਼ਕਾਂ ਵੱਲੋਂ ਵੀ ਉਨ੍ਹਾਂ ਦੇ ਮਜ਼ਾਕੀਆ ਅੰਦਾਜ਼ ਦੇ ਨਾਲ ਕੁਕਿੰਗ ਸਿਖਾਉਣਾ ਖੂਬ ਪਸੰਦ ਆ ਰਿਹਾ ਹੈ । ਜਿਸਦੇ ਚੱਲਦੇ ਉਨ੍ਹਾਂ ਦੀ ਕੁਕਿੰਗ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।
View this post on Instagram
ਇਸ ਵਾਰ ਉਨ੍ਹਾਂ ਨੇ ਦਰਸ਼ਕਾਂ ਨੂੰ ਪੰਜਾਬ ਦਾ ਮਿੱਠਾ ਪਕਵਾਨ ਸੇਵੀਆ ਬਨਾਉਣੀਆਂ ਸਿਖਾਈਆਂ ਨੇ । ਵੀਡੀਓ ‘ਚ ਉਹ ਆਪਣੇ ਵੱਖਰੇ ਅੰਦਾਜ਼ ਵਾਲੀ ਕਮੈਂਟਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕ ਵੀ ਕਮੈਂਟ ਕਰਕੇ ਤਾਰੀਫ਼ ਕਰ ਰਹੇ ਨੇ । ਹੁਣ ਤੱਕ ਦੋ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।
View this post on Instagram
Mitha Mitha ?? Pesh Hai ? #cheatday #diljitdosanjh #pancakes #ineedmyspoon #bellaciao
ਜੇ ਗੱਲ ਕਰੀਏ ਤਾਂ ਉਹ ਅਖੀਰਲੀ ਵਾਰ ਬਾਲੀਵੁੱਡ ਫ਼ਿਲਮ ‘ਗੁੱਡ ਨਿਊਜ਼’ ‘ਚ ਕਰੀਨਾ ਕਪੂਰ ਖ਼ਾਨ, ਅਕਸ਼ੇ ਕੁਮਾਰ ਤੇ ਕਿਆਰਾ ਅਡਵਾਨੀ ਦੇ ਨਾਲ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣਗੇ ।