ਪੱਬਜੀ ਦੇ ਬੰਦ ਹੋਣ ’ਤੇ ਦਿਲਜੀਤ ਤੋਂ ਉਹਨਾਂ ਦੇ ਪ੍ਰਸ਼ੰਸਕ ਨੇ ਪੁੱਛਿਆ ਇਹ ਸਵਾਲ, ਦਿਲਜੀਤ ਨੇ ਦਿੱਤਾ ਮਜ਼ੇਦਾਰ ਜਵਾਬ

written by Rupinder Kaler | September 04, 2020

2 ਸਤੰਬਰ ਨੂੰ ਕੇਂਦਰ ਸਰਕਾਰ ਨੇ ਪੱਬ ਜੀ ਸਮੇਤ ਹੋਰ ਕਈ ਮੋਬਾਈਲ ਐਪ ਨੂੰ ਬੰਦ ਕਰ ਦਿੱਤਾ ਹੈ । ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਕਈ ਲੋਕਾਂ ਦਾ ਪ੍ਰਤੀਕਰਮ ਵੀ ਸਾਹਮਣੇ ਆ ਰਿਹਾ ਹੈ । ਪੱਬਜੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਦੋ ਗਰੁੱਪ ਬਣ ਗਏ ਹਨ । ਇੱਕ ਤਾਂ ਉਹ ਗਰੁੱਪ ਹੈ ਜਿਹੜੇ ਇਸ ਫੈਸਲੇ ਨੂੰ ਲੈ ਕੇ ਦੁਖੀ ਹਨ । ਇੱਕ ਗਰੁੱਪ ਉਹ ਹੈ ਜਿਹੜਾ ਇਸ ਸਭ ਨੂੰ ਲੈ ਕੇ ਖੁਸ਼ ਹੈ । ਇਸ ਸਭ ਦੇ ਚਲਦੇ ਕਈ ਮੀਮ ਵੀ ਬਣ ਰਹੇ ਹਨ ਤੇ ਪੱਬਜੀ ਬੰਦ ਹੋਣ ਤੇ ਲੋਕ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । https://twitter.com/diljitdosanjh/status/1301369722076721153 ਇਸੇ ਲੜੀ ਦੇ ਚਲਦੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਇਸ ਨਾਲ ਜੁੜ ਗਏ ਹਨ । ਉਹਨਾਂ ਨੇ ਪੱਬਜੀ ਬੈਨ ਹੋਣ ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹਨਾਂ ਦੇ ਨਾਲ ਅਕਸ਼ੇ ਕੁਮਾਰ ਵੀ ਨਜ਼ਰ ਆ ਰਹੇ ਹਨ । https://twitter.com/diljitdosanjh/status/1301371616002097152 ਬਸ ਫਿਰ ਕੀ ਸੀ ਉਹਨਾਂ ਦੇ ਇੱਕ ਟਵਿੱਟਰ ਫਾਲੋਵਰ ਨੇ ਉਹਨਾਂ ਨੂੰ ਪੁੱਛਿਆ ਕੀ ਤੁਸੀਂ ਵੀ ਕਦੇ ਪੱਬ ਜੀ ਖੇਡੀ ਹੈ । ਇਸ ਤੇ ਦਿਲਜੀਤ ਨੇ ਜਵਾਬ ਦਿੰਦੇ ਹੋਏ ਕਿਹਾ ਨਹੀਂ ਭੈਣ ਜੀ ਮੈਂ ਸਬਜੀ ਸਬਜੀ ਖੇਡਦਾ ਹਾਂ । ਦਿਲਜੀਤ ਦਾ ਇਹ ਜਵਾਬ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ, ਤੇ ਲੋਕ ਆਪਣਾ ਪ੍ਰਤੀਕਰਮ ਦੇ ਰਹੇ ਹਨ । https://twitter.com/SidNaaz__Fever/status/1301437997544398852 https://twitter.com/PremSarthi1/status/1301472317244018688 https://twitter.com/HarjasKaur08/status/1301408071466414081

0 Comments
0

You may also like