ਈਰਾਨੀ ਕੁੜੀ ਦੀ ਮੌਤ ਕਾਰਨ ਦੁਖੀ ਹੋਏ ਦਿਲਜੀਤ ਦੋਸਾਂਝ, ਕਿਹਾ ‘ਰੱਬ ਦਾ ਵਾਸਤਾ ਜਿਉਂ ਲੈਣ ਦਿਓ ਲੋਕਾਂ ਨੂੰ’

written by Shaminder | September 28, 2022 10:43am

ਦਿਲਜੀਤ ਦੋਸਾਂਝ (Diljit Dosanjh) ਜਿੱਥੇ ਇੱਕ ਵਧੀਆ ਗਾਇਕ (Singer) ਹਨ, ਉੱਥੇ ਹੀ ਇੱਕ ਵਧੀਆ ਇਨਸਾਨ ਵੀ ਹਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕੀਤੀ ਹੈ ।

Diljit Dosanjh Post Image Source : Instagram

ਹੋਰ ਪੜ੍ਹੋ : ਗਾਇਕ ਪ੍ਰਭ ਗਿੱਲ ਨੇ ਪੋਸਟ ਪਾ ਕੇ ਕਿਹਾ ‘ਅੱਜ ਕੱਲ੍ਹ ਮਿੰਟ ਲੱਗਦਾ ‘ਗੱਲ ਦੀ ਗਾਲ੍ਹ’ ਬਣਨ ਨੂੰ’, ਜਾਣੋਂ ਪੂਰੀ ਖ਼ਬਰ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਈਰਾਨੀ ਕੁੜੀ (iran Girl) ਮਹੀਸਾ ਅਮੀਨੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਉਨ੍ਹਾਂ ਨੇ ਈਰਾਨੀ ਕੁੜੀ ਨੂੰ ਇਨਸਾਫ਼ ਦਿਵਾਉਣ ਦੇ ਲਈ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ " ਜਿਉਂ ਲੈਣ ਦਿਓ ਲੋਕਾਂ ਨੂੰ, ਰੱਬ ਦਾ ਵਾਸਤਾ, ਰੱਬ ਦੇ ਠੇਕੇਦਾਰ ਨਾ ਬਣੋ। ਰੱਬ ਨੇ ਕੋਈ ਡਰੈੱਸ ਨੀ ਬਣਾਈ’।

Rab De Thekedaar Na Bano, says Diljit Dosanjh on anti-Hijab protests in Iran

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਭਤੀਜੇ ਸਾਹਿਬਪ੍ਰਤਾਪ ਸਿੱਧੂ ਨੇ ਸਾਂਝੀ ਕੀਤੀ ਚਾਚੇ ਦੀ ਭਾਵੁਕ ਕਰ ਦੇਣ ਵਾਲੀ ਪੇਂਟਿੰਗ, ਇਨਸਾਫ਼ ਦੀ ਕੀਤੀ ਮੰਗ

ਦਿਲਜੀਤ ਦੋਸਾਂਝ ਦੀ ਇਸ ਸਟੋਰੀ ‘ਤੇ ਪ੍ਰਸ਼ੰਸਕ ਵੀ ਰਿਐਕਸ਼ਨ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਹ ਤਸਵੀਰ ਵਾਇਰਲ ਹੋ ਰਹੀ ਹੈ । ਦਿਲਜੀਤ ਦੋਸਾਂਝ ਅਕਸਰ ਜਵੰਲਤ ਮੁੱਦਿਆਂ ‘ਤੇ ਆਪਣੀ ਰਾਇ ਰੱਖਦੇ ਰਹਿੰਦੇ ਹਨ । ਉਨ੍ਹਾਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਦਿਨਾਂ ਤੋਂ ਵਿਦੇਸ਼ ਟੂਰ ‘ਤੇ ਸਨ ।

diljit dosanjh image From instagram

ਅੱਜ ਕੱਲ੍ਹ ਉਹ ਸਰਗੁਨ ਮਹਿਤਾ ਦੇ ਨਾਲ ਉਨ੍ਹਾਂ ਦੀ ਫ਼ਿਲਮ ਨੂੂੰ ਲੈ ਕੇ ਚਰਚਾ ‘ਚ ਹਨ । ਜਿਸ ਦਾ ਕੋਕਾ ਗੀਤ ਟ੍ਰੈਂਡਿੰਗ ‘ਚ ਚੱਲ ਰਿਹਾ ਹੈ । ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣਗੇ ।

 

View this post on Instagram

 

A post shared by DILJIT DOSANJH (@diljitdosanjh)

You may also like