ਦਿਲਜੀਤ ਦੋਸਾਂਝ ਦੀ ਗੁਲਾਬੀ ਪੱਗ ਨੇ ਛੇੜੇ ਨਵੇਂ ਚਰਚੇ, ਦੇਖੋ ਵੀਡਿਓ 

Written by  Rupinder Kaler   |  December 17th 2018 10:40 AM  |  Updated: December 17th 2018 10:40 AM

ਦਿਲਜੀਤ ਦੋਸਾਂਝ ਦੀ ਗੁਲਾਬੀ ਪੱਗ ਨੇ ਛੇੜੇ ਨਵੇਂ ਚਰਚੇ, ਦੇਖੋ ਵੀਡਿਓ 

ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ਗੁਲਾਬੀ ਪੱਗ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਇਸ ਤੋਂ ਪਹਿਲਾਂ ਦਿਲਜੀਤ ਨੇ ਇਸ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਸੀ ਜਿਸ ਨੂੰ ਲੋਕਾਂ ਨੇ ਵੀ ਖੂਬ ਪਸੰਦ ਕੀਤਾ ਸੀ । 'ਗੁਲਾਬੀ ਪੱਗ' ਟਾਈਟਲ ਵਾਲੇ ਇਸ ਗੀਤ ਦਾ ਵੀਡਿਓ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ।

ਹੋਰ ਵੇਖੋ :‘ਸਿਰਜਨਹਾਰੀ’ ਪ੍ਰੋਗਰਾਮ ‘ਚ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ

https://www.instagram.com/p/BreZedJlqAG/

ਇਹ ਗੀਤ ਇੱਕ ਰੋਮਾਂਟਿਕ ਗੀਤ ਹੈ । ਇਸ ਗੀਤ ਨੂੰ ਲੈ ਕੇ ਦਿਲਜੀਤ ਦੋਸਾਂਝ ਕਾਫੀ ਉਤਸ਼ਾਹਿਤ ਹਨ ਕਿਉਂਕਿ ਉਹ ਆਪਣੇ ਇਸ ਗਾਣੇ ਦੀ ਕਾਫੀ ਪ੍ਰਮੋਸ਼ਨ ਕਰ ਰਹੇ ਹਨ। ਇਸ ਨੂੰ ਲੈ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਕਈ ਵੀਡਿਓ ਵੀ ਸ਼ੇਅਰ ਕੀਤੀਆਂ ਹਨ । ਜਿਸ ਵਿੱਚ ਉਹ ਇਹ ਗਾਣਾ ਵਜਾਉਂਦੇ ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ

ਹੋਰ ਵੇਖੋ :ਕਰਮਜੀਤ ਅਨਮੋਲ ਦਾ ਪਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦਾ ਸਫਰ, ਜਾਣੋਂ ਪੂਰੀ ਕਹਾਣੀ

https://www.instagram.com/p/BrcrRwLFLEg/

ਇਸ ਵਾਰ ਦਿਲਜੀਤ ਦੋਸਾਂਝ ਦੇ ਕਈ ਸਿੰਗਲ ਟਰੈਕ ਰਿਲੀਜ਼ ਹੋ ਚੁੱਕੇ ਹਨ ।ਜਿਨ੍ਹਾਂ ਵਿੱਚ ਕੁਝ ਸੈਡ ਸੌਂਗ ਅਤੇ ਕੁਝ ਧਾਰਮਿਕ ਅਤੇ ਕੁਝ ਰੋਮਾਂਟਿਕ ਸੌਂਗ ਰਿਲੀਜ਼ ਹਨ । ਪਰ ਇਨ੍ਹਾਂ ਸਭ ਚੋਂ ਜ਼ਿਆਦਾ ਲੋਕਾਂ ਵੱਲੋਂ ਜਿਸ ਗੀਤ ਨੂੰ ਪਸੰਦ ਕੀਤਾ ਗਿਆ ਉਹ ਗੀਤ ਹੈ ਪੁੱਤ ਜੱਟ ਦਾ ਹੈ ।ਹੁਣ ਲੋਕ ਗੁਲਾਬੀ ਪੱਗ ਨੂੰ ਵੀ ਕਾਫੀ ਪਿਆਰ ਦੇ ਰਹੇ ਹਨ ।

ਹੋਰ ਵੇਖੋ :ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਦੀ ਰਿਸੈਪਸ਼ਨ ‘ਤੇ ਦਲੇਰ ਮਹਿੰਦੀ ਨੇ ਬੰਨਿਆ ਰੰਗ, ਮਜੀਠੀਆ ਦੇ ਨਾਲ ਬੱਬੂ ਮਾਨ ਨੇ ਪਾਇਆ ਭੰਗੜਾ, ਦੇਖੋ ਵੀਡਿਓ

https://www.youtube.com/watch?v=iydWQVpv8c8


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network