
Diljit Dosanjh makes 'anda poha' in his funny Style: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਕੁਕਿੰਗ ਸਟਾਈਲ ਕਰਕੇ ਵੀ ਜਾਣੇ ਜਾਂਦੇ ਨੇ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਗਾਇਕੀ ਦੇ ਨਾਲ ਉਨ੍ਹਾਂ ਦੇ ਖਾਣਾ ਬਨਾਉਣ ਦੇ ਅੰਦਾਜ਼ ਨੂੰ ਵੀ ਖੂਬ ਪਸੰਦ ਕਰਦੇ ਨੇ। ਲਾਕਡਾਊਨ ‘ਚ ਦਿਲਜੀਤ ਦੋਸਾਂਝ ਨੇ ਆਪਣੇ ਮਜ਼ੇਦਾਰ ਅੰਦਾਜ਼ ਦੇ ਨਾਲ ਆਪਣੇ ਫੈਨਜ਼ ਨੂੰ ਕਈ ਸਵਾਦੀ-ਸਵਾਦੀ ਖਾਣੇ ਬਨਾਉਣੇ ਸਿਖਾਏ ਸੀ। ਇੱਕ ਵਾਰ ਫਿਰ ਉਨ੍ਹਾਂ ਨੇ ਆਪਣੇ ਮਜ਼ੇਦਾਰ ਅੰਦਾਜ਼ ਦੇ ਨਾਲ ਪ੍ਰਸ਼ੰਸਕਾਂ ਨੂੰ ਨਵੀਂ ਡਿਸ਼ ਬਨਾਉਂਣੀ ਸਿਖਾਈ ਹੈ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਤੀ ਤੇ ਧੀ ਦੇ ਨਾਲ ਬੀਚ ਤੋਂ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ; ਜਾਣੋ ਕਿਉਂ ਟ੍ਰੋਲ ਹੋ ਰਹੀ ਹੈ ਅਦਾਕਾਰਾ
ਐਤਵਾਰ ਦੇ ਦਿਨ ਦਿਲਜੀਤ ਦੋਸਾਂਝ ਨੇ ਆਪਣੇ ਕੁਕਿੰਗ ਸਕਿਲ ਫਲਾਂਟ ਕਰਦੇ ਹੋਏ ਆਂਡਾ ਪੋਹਾ ਵਾਲੀ ਡਿਸ਼ ਸਿਖਾਈ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਆਪਣੀਆਂ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਨੇ ਜਿਸ ਵਿੱਚ ਉਨ੍ਹਾਂ ਨੇ ਡਿਸ਼ ਨੂੰ ਕਿਵੇਂ ਬਣਾਇਆ ਹੈ ਉਹ ਦੱਸ ਰਹੇ ਹਨ।

ਦਿਲਜੀਤ ਦੋਸਾਂਝ ਨੇ ਇਹ ਵੀਡੀਓ ਆਪਣੇ ਕਿਚਨ ਤੋਂ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਦੱਸ ਰਹੇ ਨੇ ਕਿ ਉਨ੍ਹਾਂ ਨੇ ਇੱਕ ਨਵੀਂ ਡਿਸ਼ ਬਣਾਈ ਹੈ। ਦਾਦਾ ਨੇ ਪੋਹਾ ਬਣਾਇਆ ਤੇ ਮੈਂ (ਦਿਲਜੀਤ ਦੋਸਾਂਝ) ਆਂਡਾ ਭੁਰਜੀ ਬਣਾਈ ਤੇ ਹੁਣ ਦੋਹਾਂ ਨੂੰ ਮਿਕਸ ਕਰਕੇ ਆਂਡਾ ਪੋਹਾ ਬਣਾ ਦਿੱਤਾ...ਫਿਰ ਉਹ ਆਪਣੀ ਟੀਮ ਦੇ ਇੱਕ ਮੈਂਬਰ ਨੂੰ ਦਿਖਾਉਂਦੇ ਨੇ ਤੇ ਕਹਿੰਦੇ ਨੇ ਕਿ ਇਹ ਬੰਦਾ ਸਿਰਫ ਗੱਲਾਂ ਦਾ ਕੜਾਹ ਬਨਾਉਂਦਾ ਹੈ।

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਇਨ੍ਹੀਂ ਦਿਨੀਂ ਆਪਣੇ ਨਵੇਂ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਜਲਦ ਹੀ ਉਹ ਫ਼ਿਲਮੀ ਪਰਦੇ ‘ਤੇ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗ। ਇਸ ਤੋਂ ਇਲਾਵਾ ਹਾਲ ਵਿੱਚ ਕਾਰਤਿਕ ਆਰੀਅਨ ਦੀ ਫ਼ਿਲਮ ‘ਸ਼ਹਿਜ਼ਾਦਾ’ ਦਾ ਗੀਤ ‘ਮੁੰਡਾ ਸੋਹਣਾ ਹੂੰ ਮੈਂ’ ਦਿਲਜੀਤ ਦੋਸਾਂਝ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ। ਇਸ ਤੋਂ ਇਲਾਵਾ ਉਹ ਆਪਣੇ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।