
Priyanka Chopra shares cute pics with daughter Malti and hubby Nick Jonas: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਵੀਕੈਂਡ ਇਨਜੁਆਏ ਕਰਨ ਆਪਣੇ ਪਰਿਵਾਰ ਦੇ ਨਾਲ ਘੁੰਮਣ-ਫਿਰਨ ਚੱਲੇ ਜਾਂਦੀ ਹੈ। ਇਸ ਵਾਰ ਵੀ ਉਹ ਆਪਣੇ ਪਤੀ ਨਿਕ ਜੋਨਸ ਤੇ ਧੀ ਮਾਲਤੀ ਦੇ ਨਾਲ ਬੀਚ ਉੱਤੇ ਘੁੰਮਣ ਗਈ ਸੀ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ। ਜਿਸ ਉੱਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਨੇ, ਪਰ ਕੁਝ ਯੂਜ਼ਰ ਅਦਾਕਾਰਾ ਨੂੰ ਧੀ ਦਾ ਚਿਹਰਾ ਛੁਪਾਉਣ ਨੂੰ ਲੈ ਕੇ ਟ੍ਰੋਲ ਕਰ ਰਹੇ ਹਨ।

ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸੋਮਵਾਰ ਨੂੰ ਅਦਾਕਾਰਾ ਨੇ ਇਕ ਵਾਰ ਫਿਰ ਬੇਟੀ ਮਾਲਤੀ ਨਾਲ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਪਰ ਇਸ ਵਾਰ ਵੀ ਉਨ੍ਹਾਂ ਨੇ ਧੀ ਦਾ ਚਿਹਰਾ ਹਾਰਟ ਵਾਲੇ ਇਮੋਜੀ ਨਾਲ ਛੁਪਾਇਆ, ਜਿਸ ਕਾਰਨ ਲੋਕਾਂ ਨੇ ਪ੍ਰਿਯੰਕਾ ਚੋਪੜਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

ਇੱਕ ਯੂਜ਼ਰ ਨੇ ਕਮੈਂਟ ਸੈਕਸ਼ਨ ਵਿੱਚ ਲਿਖਿਆ- ‘ਬੱਚੀ ਦਾ ਚਿਹਰਾ ਛੁਪਾਉਣਾ ਬੰਦ ਕਰੋ, ਇਹ 2023 ਹੈ ਅਤੇ ਕਿਸੇ ਨੂੰ ਪਰਵਾਹ ਨਹੀਂ ਹੈ’। ਇਸੇ ਤਰ੍ਹਾਂ ਉਸ ਦੀ ਪੋਸਟ 'ਤੇ ਇੱਕ ਵਿਅਕਤੀ ਨੇ ਟਿੱਪਣੀ ਕੀਤੀ – ‘ਤੁਸੀਂ ਉਸ ਦਾ ਚਿਹਰਾ ਕਿਉਂ ਲੁਕਾਉਂਦੇ ਰਹਿੰਦੇ ਹੋ? ਜੇਕਰ ਤੁਸੀਂ ਉਸਦਾ ਚਿਹਰਾ ਨਹੀਂ ਦਿਖਾਉਣਾ ਚਾਹੁੰਦੇ ਹੋ ਤਾਂ ਉਸਦੀ ਤਸਵੀਰ ਪੋਸਟ ਕਰਨਾ ਬੰਦ ਕਰੋ’। ਇੱਕ ਵਿਅਕਤੀ ਨੇ ਲਿਖਿਆ- ‘ਅਗਰ ਚਿਹਰਾ ਨਹੀਂ ਦਿਖਾਉਣਾ ਤੋਂ ਫੋਟੋ ਕਿਉਂ ਸ਼ੇਅਰ ਕਰ ਰਹੇ ਹੋ? ਇੱਕ ਸਧਾਰਨ ਹੱਲ ਹੈ’।
ਇੱਕ ਵਿਅਕਤੀ ਨੇ ਲਿਖਿਆ- ‘ਜੇਕਰ ਤੁਸੀਂ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਉਣਾ ਚਾਹੁੰਦੇ ਹੋ ਤਾਂ ਉਸ ਦੀ ਫੋਟੋ ਨਾ ਖਿੱਚੋ। ਇਸੇ ਤਰ੍ਹਾਂ ਕਈ ਯੂਜ਼ਰਸ ਨੇ ਪ੍ਰਿਯੰਕਾ ਚੋਪੜਾ ਦੀ ਇਸ ਪੋਸਟ 'ਤੇ ਅਦਾਕਾਰਾ ਨੂੰ ਟ੍ਰੋਲ ਕੀਤਾ ਹੈ। ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਸਰੋਗੇਸੀ ਰਾਹੀਂ ਮਾਂ ਬਣੀ ਸੀ ਅਤੇ ਹੁਣ ਤੱਕ ਉਨ੍ਹਾਂ ਨੇ ਇੱਕ ਵੀ ਪੋਸਟ ਵਿੱਚ ਆਪਣੀ ਧੀ ਮਾਲਤੀ ਦਾ ਚਿਹਰਾ ਜ਼ਾਹਰ ਨਹੀਂ ਕੀਤਾ ਹੈ।

ਇਸ ਤਾਜ਼ਾ ਪੋਸਟ ਦੀ ਗੱਲ ਕਰੀਏ ਤਾਂ ਪਹਿਲੀ ਤਸਵੀਰ 'ਚ ਉਹ ਆਪਣੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਨਜ਼ਰ ਆ ਰਹੀ ਹੈ। ਦੂਜੀ ਫੋਟੋ ਵਿੱਚ, ਪ੍ਰਿਯੰਕਾ ਚੋਪੜਾ ਆਪਣੀ ਧੀ ਮਾਲਤੀ ਦੇ ਨਾਲ ਬੀਚ ਰਿਜੋਰਟ ਦੀ ਬਾਲਕੋਨੀ ਤੋਂ ਸੁੰਦਰ ਨਜ਼ਾਰੇ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਤੀਜੀ ਤਸਵੀਰ 'ਚ ਪ੍ਰਿਯੰਕਾ ਅਤੇ ਨਿਕ ਨੂੰ ਬੀਚ 'ਤੇ ਸੈਰ ਕਰਦੇ ਹੋਏ ਨਜ਼ਰ ਆ ਰਹੇ ਹਨ।
View this post on Instagram