
Indian Hockey Player Harjeet Singh Tuli marriage pics: ਉੱਤਰ ਭਾਰਤ ਵਿੱਚ ਸਰਦ ਰੁੱਤ ਚੱਲ ਰਹੀ ਹੈ। ਜਿਸ ਕਰਕੇ ਪੰਜਾਬ ਵਿੱਚ ਵੈਡਿੰਗ ਸੀਜ਼ਨ ਚੱਲ ਰਿਹਾ ਹੈ। ਇਸ ਸਿਲਸਿਲੇ ਦੇ ਚੱਲਦੇ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਸੋਸ਼ਲ ਮੀਡੀਆ ਉੱਤੇ ਹਰਜੀਤ ਤੁਲੀ ਦੇ ਵਿਆਹ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ਨੇ ਨਵੀਂ ਵਿਆਹੀ ਜੋੜੀ ਨੂੰ ਵਧਾਈ ਦਿੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਕਰਨ ਔਜਲਾ ਨੇ ਆਪਣੀ ਮਾਸੀ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ; ਮਾਸੀ-ਭਾਣਜੇ ਦਾ ਇਹ ਅੰਦਾਜ਼ ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ
ਰਾਜ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਆਪਣੀ ਵਹੁਟੀ ਦੇ ਨਾਲ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਯੂਜ਼ਰਸ ਵੀ ਕਮੈਂਟ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

ਦੱਸ ਦਈਏ ਹਰਜੀਤ ਸਿੰਘ ਤੁਲੀ ਸਾਲ 2016 ਜੂਨੀਅਰ ਹਾਕੀ ਵਰਲਡ ਕੱਪ ਵਿੱਚ ਭਾਰਤੀ ਟੀਮ ਨੂੰ ਚੈਂਪੀਅਨ ਬਨਾਉਣ ਦਾ ਸੁਫ਼ਨਾ ਪੂਰਾ ਕੀਤਾ ਸੀ। ਜਿਸ ਕਰਕੇ ਹਰਜੀਤ ਸਿੰਘ ਤੁਲੀ ਦੇ ਸੰਘਰਸ਼ ਨੂੰ ਪੰਜਾਬੀ ਫ਼ਿਲਮ ਦੁਆਰਾ ਵੱਡੇ ਪਰਦੇ ਉੱਤੇ ਪੇਸ਼ ਕੀਤਾ ਗਿਆ ਸੀ। ਜੀ ਹਾਂ ਫ਼ਿਲਮ ‘ਹਰਜੀਤਾ Harjeeta ‘ ਭਾਰਤੀ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦੀ ਕਹਾਣੀ ‘ਤੇ ਅਧਾਰਿਤ ਸੀ। ਇਸ ਫ਼ਿਲਮ ਵਿੱਚ ਐਮੀ ਵਿਰਕ ਨੇ ਹਰਜੀਤ ਸਿੰਘ ਦੇ ਕਿਰਦਾਰ ਨੂੰ ਨਿਭਾਇਆ ਸੀ। ਫ਼ਿਲਮ ਹਰਜੀਤਾ ਨੂੰ 66ਵੇਂ ਨੈਸ਼ਨਲ ਫ਼ਿਲਮ ਐਵਾਰਡ ‘ਚ ਖੇਤਰੀ ਫ਼ਿਲਮਾਂ ਦੀ ਸ਼੍ਰੇਣੀ ‘ਚ ਬੈਸਟ ਫ਼ਿਲਮ ਅਵਾਰਡ ਮਿਲਿਆ ਸੀ।

View this post on Instagram
View this post on Instagram