ਕਰਨ ਔਜਲਾ ਨੇ ਆਪਣੀ ਮਾਸੀ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ; ਮਾਸੀ-ਭਾਣਜੇ ਦਾ ਇਹ ਅੰਦਾਜ਼ ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | January 13, 2023 04:31pm

Karan Aujla news: ਪੰਜਾਬੀ ਮਿਊਜ਼ਿਕ ‘ਚ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਕਰਨ ਔਜਲਾ ਜੋ ਕਿ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਮਿਊਜ਼ਿਕ ਐਲਬਮ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਬੀਤੇ ਦਿਨੀਂ ਹੀ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਦੱਸਿਆ ਹੈ ਕਿ ਉਹ ਆਪਣੇ ਜਨਮਦਿਨ ਮੌਕੇ ਉੱਤੇ ਆਪਣੀ ਆਉਣ ਵਾਲੀ EP ਦਾ ਪੋਸਟਰ ਰਿਲੀਜ਼ ਕਰਨ ਵਾਲੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਆਪਣੀ ਮਾਸੀ ਦੇ ਨਾਲ ਨਜ਼ਰ ਆ ਰਹੇ ਹਨ।

Karan Aujla

ਹੋਰ ਪੜ੍ਹੋ : ਆਲੀਆ ਭੱਟ-ਰਣਬੀਰ ਕਪੂਰ ਤੋਂ ਲੈ ਕੇ ਰਿਚਾ ਚੱਢਾ-ਅਲੀ ਫਜ਼ਲ ਤੱਕ, ਇਹ ਮਸ਼ਹੂਰ ਜੋੜੇ ਮਨਾਉਣਗੇ ਵਿਆਹ ਦੀ ਪਹਿਲੀ ਲੋਹੜੀ

karan aujla masi image

ਕਰਨ ਔਜਲਾ ਦੇ ਫੈਨ ਪੇਜ਼ ਵੱਲੋਂ ਇਹ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਗਾਇਕ ਕਰਨ ਔਜਲਾ ਆਪਣੀ ਮਾਸੀ ਦੇ ਨਾਲ ਗੱਲਬਾਤ ਕਰ ਰਹੇ ਨੇ। ਵੀਡੀਓ ਵਿੱਚ ਕਰਨ ਔਜਲਾ ਦੀ ਮਾਸੀ ਨਜ਼ਰ ਆ ਰਹੀ ਹੈ ਤੇ ਤੁਹਾਨੂੰ ਕਰਨ ਦੀ ਆਵਾਜ਼ ਸੁਣਨ ਨੂੰ ਮਿਲੇਗੀ। ਉਹ ਦੱਸ ਰਹੇ ਨੇ ਕਿ ਮਾਸੀ ਨੂੰ ਇੰਸਟਾਗ੍ਰਾਮ ਅਕਾਊਂਟ ਉੱਤੇ ਰਿਕਵੇਸਟ ਭੇਜੀ ਹੈ। ਕਿਉਂਕਿ ਮਾਸੀ ਨੇ ਆਪਣੇ ਭਾਣਜੇ ਨੂੰ ਇੰਸਟਾਗ੍ਰਾਮ ਅਕਾਊਂਟ ਉੱਤੇ ਫਾਲੋ ਕਰਨ ਲਈ ਕਿਹਾ ਹੈ। ਮਾਸੀ-ਭਾਣਜੇ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

karan Aujla-

ਜੇ ਗੱਲ ਕਰੀਏ ਤਾਂ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਹ ‘ਝਾਂਜਰ’, ‘ਮੈਕਸੀਕੋ ਕੋਕਾ’, ‘ਚਿੱਠੀਆਂ’, ‘ਅਧੀਆ’, ‘ਡੌਂਟ ਲੁੱਕ’, ‘ਹੁਕਮ’ ਵਰਗੇ ਕਈ ਗੀਤ ਹਨ। ਇਸ ਤੋਂ ਇਲਾਵਾ ਕਰਨ ਔਜਲਾ ਦੇ ਲਿਖੇ ਗੀਤ ਵੀ ਕਈ ਨਾਮੀ ਗਾਇਕ ਗਾ ਚੁੱਕੇ ਹਨ।

 

You may also like