ਆਲੀਆ ਭੱਟ-ਰਣਬੀਰ ਕਪੂਰ ਤੋਂ ਲੈ ਕੇ ਰਿਚਾ ਚੱਢਾ-ਅਲੀ ਫਜ਼ਲ ਤੱਕ, ਇਹ ਮਸ਼ਹੂਰ ਜੋੜੇ ਮਨਾਉਣਗੇ ਵਿਆਹ ਦੀ ਪਹਿਲੀ ਲੋਹੜੀ

written by Lajwinder kaur | January 13, 2023 03:18pm

Lohri 2023 : ਇਸ ਸਾਲ ਗਲੈਮਰ ਦੀ ਦੁਨੀਆ 'ਚ ਕਈ ਮਸ਼ਹੂਰ ਜੋੜੇ ਆਪੋ ਆਪਣੇ ਵਿਆਹ ਦੀ ਪਹਿਲੀ ਲੋਹੜੀ ਸੈਲੀਬ੍ਰੇਟ ਕਰਨਗੇ। ਇਹ ਜੋੜੇ ਪਹਿਲੀ ਵਾਰ ਇਕੱਠੇ ਲੋਹੜੀ ਮਨਾਉਂਦੇ ਨਜ਼ਰ ਆਉਣਗੇ। ਵਿਆਹ ਤੋਂ ਬਾਅਦ ਪਹਿਲੀ ਲੋਹੜੀ ਇਕੱਠੇ ਮਨਾਉਣ ਵਾਲੀ ਜੋੜੀਆਂ ਦੀ ਸੂਚੀ ਬਹੁਤ ਲੰਬੀ ਹੈ। ਆਓ ਜਾਣਦੇ ਹਾਂ ਵਿਆਹ ਤੋਂ ਬਾਅਦ ਕਿਹੜੇ ਕਲਾਕਾਰ ਇਕੱਠੇ ਇਸ ਤਿਉਹਾਰ ਨੂੰ ਮਨਾਉਣਗੇ।

ਹੋਰ ਪੜ੍ਹੋ : ਆਲੀਆ ਤੇ ਰਣਬੀਰ ਪਹਿਲੀ ਵਾਰ ਬੇਬੀ ‘ਰਾਹਾ’ ਨਾਲ ਨਿਕਲੇ ਬਾਹਰ; ਰਾਹਾ ਦੀਆਂ ਤਸਵੀਰਾਂ ਹੋਈਆਂ ਵਾਇਰਲ

alia bhatt daughter mahesh batt-min Image Source: Instagram

Ranbir Kapoor-Alia Bhatt First Lohri: ਬਾਲੀਵੁੱਡ ਅਦਾਕਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਇਕੱਠੇ ਮਨਾਉਣ ਜਾ ਰਹੇ ਹਨ। ਆਲੀਆ ਭੱਟ ਅਤੇ ਰਣਬੀਰ ਕਪੂਰ ਲਈ ਸਾਲ 2023 ਦਾ ਇਹ ਪਹਿਲਾ ਤਿਉਹਾਰ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਇਹ ਜੋੜਾ ਆਪਣੀ ਧੀ ਰਾਹਾ ਕਪੂਰ ਨਾਲ ਵੀ ਪਹਿਲੀ ਲੋਹੜੀ ਮਨਾਏਗਾ।

Mouni Roy marries longtime boyfriend Suraj Nambiar Bengali bride Image Source: Instagram

Mouni Roy-Suraj Nambiar: ਨਾਗਿਨ ਫੇਮ ਅਭਿਨੇਤਰੀ ਮੌਨੀ ਰਾਏ ਨੇ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਆਪਣੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਵਿਆਹ ਕੀਤਾ ਸੀ। ਮੌਨੀ ਰਾਏ ਅਤੇ ਸੂਰਜ ਦੀ ਜੋੜੀ ਵਜੋਂ ਇਹ ਪਹਿਲੀ ਲੋਹੜੀ ਹੋਵੇਗੀ।

karishma tanna wedding pic and video Image Source: Instagram

Karishma Tanna-Varun Bangera: ਅਭਿਨੇਤਰੀ ਕਰਿਸ਼ਮਾ ਤੰਨਾ ਨੇ 5 ਫਰਵਰੀ 2022 ਨੂੰ ਮੁੰਬਈ ਦੇ ਇੱਕ ਸਫਲ ਰੀਅਲ ਅਸਟੇਟ ਕਾਰੋਬਾਰੀ ਨਾਲ ਵਿਆਹ ਕੀਤਾ ਸੀ। ਇਹ ਜੋੜਾ ਵੀ ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਲੋਹੜੀ ਮਨਾਉਣ ਜਾ ਰਿਹਾ ਹੈ।

Richa Chadha and Ali Fazal got married '2 years' ago, details inside Image Source: Twitter

Richa Chadha-Ali Fazal: ਬਾਲੀਵੁੱਡ ਜੋੜਾ ਰਿਚਾ ਚੱਢਾ ਅਤੇ ਅਲੀ ਫਜ਼ਲ ਸਾਲ 2022 ਦੇ ਸਭ ਤੋਂ ਮਸ਼ਹੂਰ ਵਿਆਹਾਂ ਵਿੱਚੋਂ ਇੱਕ ਰਿਹਾ ਹੈ। ਅੱਜ ਰਿਚਾ ਅਤੇ ਅਲੀ ਬਤੌਰ ਪਤੀ-ਪਤਨੀ ਆਪਣੀ ਪਹਿਲੀ ਲੋਹੜੀ ਸੈਲੀਬ੍ਰੇਟ ਕਰਨਗੇ।

Vikrant Massey Image Source: Instagram

Vikrant Massey-Sheetal Thakur: ਅਦਾਕਾਰ ਵਿਕਰਾਂਤ ਮੈਸੀ ਨੇ ਪਿਛਲੇ ਸਾਲ 18 ਫਰਵਰੀ ਨੂੰ ਸ਼ੀਤਲ ਠਾਕੁਰ ਨਾਲ ਸੱਤ ਫੇਰੇ ਲਏ ਸੀ। ਇਸ ਜੋੜੇ ਨੇ ਸੱਤ ਸਾਲ ਡੇਟ ਕਰਨ ਤੋਂ ਬਾਅਦ ਸਾਲ 2022 ਵਿੱਚ ਵਿਆਹ ਕਰ ਲਿਆ ਸੀ। ਜੋੜਾ ਪਹਿਲੀ ਵਾਰ ਪਤੀ-ਪਤਨੀ ਵਜੋਂ ਲੋਹੜੀ ਮਨਾਉਣ ਜਾ ਰਿਹਾ ਹੈ।

Image Source: Instagram

Hansika Motwani-Sohail Kathuria: ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਮਨੋਰੰਜਨ ਜਗਤ ਦਾ ਇੱਕ ਵਿਆਹ ਕਾਫੀ ਸੁਰਖੀਆਂ ਵਿੱਚ ਰਿਹਾ ਸੀ। ਜੀ ਹਾਂ ਅਭਿਨੇਤਰੀ ਹੰਸਿਕਾ ਮੋਟਵਾਨੀ ਨੇ 4 ਦਸੰਬਰ 2022 ਨੂੰ ਬਿਜ਼ਨੈੱਸਮੈਨ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ ਸੀ। ਇਹ ਜੋੜਾ ਵੀ ਆਪਣੇ ਵਿਆਹ ਦੀ ਪਹਿਲੀ ਲੋਹੜੀ ਦਾ ਜਸ਼ਨ ਮਨਾਏਗਾ।

You may also like