ਗਾਇਕ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਵਧਾਇਆ ਸਿੱਖ ਭਾਈਚਾਰੇ ਦਾ ਮਾਣ ! 

Written by  Rupinder Kaler   |  June 06th 2019 03:31 PM  |  Updated: June 06th 2019 03:54 PM

ਗਾਇਕ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਵਧਾਇਆ ਸਿੱਖ ਭਾਈਚਾਰੇ ਦਾ ਮਾਣ ! 

ਗਾਇਕ ਦਿਲਜੀਤ ਦੋਸਾਂਝ ਹਰ ਇੱਕ ਦੀ ਪਹਿਲੀ ਪਸੰਦ ਹਨ, ਚਾਹੇ ਉਹ ਗਾਇਕੀ ਦਾ ਖੇਤਰ ਹੋਵੇ ਜਾਂ ਫਿਰ ਅਦਾਕਾਰੀ ਦਾ । ਹਰ ਕੋਈ ਉਹਨਾਂ ਨੂੰ ਪਸੰਦ ਕਰਦਾ ਹੈ, ਤੇ ਇਹ ਗੱਲ ਕਈ ਕੌਮਾਂਤਰੀ ਬਰੈਂਡ ਵੀ ਜਾਣ ਗਏ ਹਨ । ਇਸੇ ਲਈ ਦਿਲਜੀਤ ਕਈ ਕੌਮਾਂਤਰੀ ਕੰਪਨੀਆਂ ਦੇ ਬਰੈਂਡ ਅੰਬੈਸਡਰ ਹਨ । ਉਹ ਅਕਸਰ ‘Nestle’s Maggi, Coca Cola, Flipkart, FBB’  ਦੇ ਇਸਤਿਹਾਰਾਂ ਵਿੱਚ ਨਜ਼ਰ ਆਉਂਦੇ ਹਨ ।

https://www.instagram.com/p/ByUndtIFtQU/

ਪਰ ਹੁਣ ਇਸ ਲਿਸਟ ਵਿੱਚ ਇੱਕ ਹੋਰ ਕੌਮਾਂਤਰੀ ਬਰੈਂਡ ਜੁੜ ਗਿਆ ਹੈ । ਜੀ ਹਾਂ ਹੁਣ ਦਿਲਜੀਤ ਮਲੇਸ਼ੀਆ ਏਅਰਲਾਈਨ ਦੀ ਕੰਪਨੀ ਏਅਰ ਏਸ਼ੀਆ ਦੇ ਬਰੈਂਡ ਅੰਬੈਸਡਰ ਬਣ ਗਏ ਹਨ । ਸਿੱਖ ਭਾਈਚਾਰੇ ਲਈ ਇਹ ਮਾਣ ਦੀ ਗੱਲ ਹੈ ਜਦੋਂ ਕੋਈ ਪੱਗੜੀ ਧਾਰੀ ਸਿੱਖ ਕੌਮਾਂਤਰੀ ਪੱਧਰ ਦੀ ਕੰਪਨੀ ਦੇ ਇਸਤਿਹਾਰਾਂ ਵਿੱਚ ਨਜ਼ਰ ਆਵੇਗਾ । ਦਿਲਜੀਤ ਨੇ ਇਹ ਖੁਸ਼ੀ ਦੀ ਘੜੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ ।

https://www.instagram.com/p/ByVjQuYlyFB/

ਉਹਨਾਂ ਨੇ ਆਪਣੇ ਟਵਿੱਟਰ ਅਕਾਉਂਟ ਤੇ ਇਸ ਸਬੰਧ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਨੇ ਬਾਲੀਵੁੱਡ ਵਿੱਚ ਕਈ ਫ਼ਿਲਮਾਂ ਕੀਤੀਆ ਹਨ ਜਿਨ੍ਹਾਂ ਵਿੱਚ ਉਹ ਮੁੱਖ ਕਿਰਦਾਰ ਵਿੱਚ ਨਜ਼ਰ ਆਏ ਹਨ ।

https://twitter.com/diljitdosanjh/status/1128200225477120000

ਤੇ ਉਹ ਪਹਿਲੇ ਪੱਗੜੀ ਧਾਰੀ ਅਦਾਕਾਰ ਹਨ ਜਿਹੜੇ ਫ਼ਿਲਮਾਂ ਵਿੱਚ ਪੱਗੜੀ ਨਾਲ ਨਜ਼ਰ ਆਏ ਹਨ । ਦਿਲਜੀਤ ਦੋਸਾਂਝ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਫ਼ਿਲਮ ਛੜਾ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਨੀਰੂ ਬਾਜਵਾ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network