ਜਾਣੋ ਦਿਲਜੀਤ ਦੋਸਾਂਝ ਦੇ ਹਾਸੇ ਪਿੱਛੇ ਕਿ ਹੈ ਰਾਜ

written by Lajwinder kaur | January 03, 2019

ਦਿਲਜੀਤ ਦੋਸਾਂਝ ਜੋ ਕਿ ਬੈਕ ਟੂ ਬੈਕ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ। ਹਰ ਰੋਜ਼ ਉਹ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਹਨ, ਤੇ ਇਸ ਵਾਰ ਉਹਨਾਂ ਨੇ ਆਪਣੀ ਆਉਣ ਵਾਲੀ ਮੂਵੀ ‘ਅਰਜੁਨ ਪਟਿਆਲਾ’ ਦੀ ਇਕ ਤਸਵੀਰ ਨੂੰ ਸ਼ੇਅਰ ਕੀਤਾ ਹੈ।

https://www.instagram.com/p/BsGDGNxFBOl/

ਹੋਰ ਵੇਖੋ: ਜਾਣੋ ਪ੍ਰਿਯੰਕਾ ਚੋਪੜਾ ਨੇ ਕਿਸ ਲਈ ਕੀਤਾ ਇਹ ਖਾਸ ਮੈਸਜ ਸ਼ੇਅਰ

ਤਸਵੀਰ ‘ਚ ਦਿਲਜੀਤ ਦੋਸਾਂਝ ਪੁਲਿਸ ਦੀ ਵਰਦੀ ‘ਚ ਨਜ਼ਰ ਆ ਰਹੇ ਹਨ। ਇਸ ਤਸਵੀਰ ‘ਚ ਉਹ ਬਹੁਤ ਖੁਸ਼ ਨਜ਼ਰ ਆ ਰਹੇ ਹਨ।  ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ, ‘ਰੈਡੀ ਹੋ ਜਾਉ #ਅਰਜੁਨਪਟਿਆਲਾ ਨੂੰ ਮਿਲਣ ਦੇ ਲਈ..।’ ਇਸ ਨਾਲ ਦਿਲਜੀਤ ਨੇ ਮੂਵੀ ਦੀ ਰਿਲੀਜ਼ਿੰਗ ਡੇਟ ਵੀ ਦੱਸੀ ਹੈ।

https://www.instagram.com/p/BsFLRsfANhS/

ਅਰਜੁਨ ਪਟਿਆਲਾ ‘ਚ ਦਿਲਜੀਤ ਦੇ ਨਾਲ ਖੂਬਸੂਰਤ ਅਦਾਕਾਰਾ ਕ੍ਰਿਤੀ ਸੈਨਨ ਨਜ਼ਰ ਆਉਣਗੇ। ਇਸ ਤੋਂ ਇਲਾਵਾ ਵਰੁਣ ਸ਼ਰਮਾ ਵੀ ਮੁੱਖ ਭੂਮਿਕਾ ਨਿਭਾਉਂਦਾ ਨਜ਼ਰ ਆਉਣਗੇ। ਫਿਲਮ ‘ਚ ਕ੍ਰਿਤੀ ਇੱਕ ਪੱਤਰਕਾਰ ਦਾ ਕਿਰਦਾਰ ਨਿਭਾ ਰਹੀ ਹੈ ਤੇ ਦਿਲਜੀਤ ਦੋਸਾਂਝ ਇੱਕ ਵਾਰ ਫੇਰ ਤੋਂ ਪੁਲਿਸ ਅਫਸਰ ਦਾ ਰੋਲ ਨਿਭਾਉਂਦੇ ਨਜ਼ਰ ਆਉਣਗੇ।

Diljit Dosanjh-Kriti Sanon Arjun Patiala ਜਾਣੋ ਦਿਲਜੀਤ ਦੋਸਾਂਝ ਦੇ ਹਾਸੇ ਪਿੱਛੇ ਕਿ ਹੈ ਰਾਜ

ਹੋਰ ਵੇਖੋ: ਬੱਬਲ ਰਾਏ ਨੇ ਕੀਤਾ ‘ਹਰਾ ਰੰਗ ਅੱਖਾਂ’ ਨਾਲ ਸਰੋਤਿਆਂ ਨੂੰ ਝੂੰਮਣ ‘ਤੇ ਮਜ਼ਬੂਰ

ਫਿਲਮ ਨੂੰ ਰੋਹਿਤ ਜੁਗਰਾਜ ਵੱਲੋਂ ਡਾਇਰੈਕਟ ਕੀਤਾ ਹੈ। ਫਿਲਮ ਨੂੰ ਪ੍ਰੋਡਿਊਸ ਦਿਨੇਸ਼ ਵਿਜਾਨ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਭੂਸ਼ਨ ਕੁਮਾਰ, ਸੰਦੀਪ ਲੇਜ਼ਲ ਅਤੇ ਕ੍ਰਿਸ਼ਨ ਕੁਮਾਰ ਵੀ ਫਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਹਨ। ਫਿਲਮ ਨੂੰ ਮਡਡੌਕ ਫਿਲਮਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਫਿਲਮ 'ਅਰਜੁਨ ਪਟਿਆਲਾ' 3 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ।

You may also like