ਦਿਲਜੀਤ ਦੋਸਾਂਝ ਨੇ ਖ਼ਾਸ ਲੋਕਾਂ ਲਈ ਬਣਾਈ ਖ਼ਾਸ ਡਿੱਸ਼, ਵੇਖੋ ਵੀਡੀਓ

Written by  Shaminder   |  February 11th 2023 12:43 PM  |  Updated: February 11th 2023 12:50 PM

ਦਿਲਜੀਤ ਦੋਸਾਂਝ ਨੇ ਖ਼ਾਸ ਲੋਕਾਂ ਲਈ ਬਣਾਈ ਖ਼ਾਸ ਡਿੱਸ਼, ਵੇਖੋ ਵੀਡੀਓ

ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਉਹ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਵੀ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ । ਪਰ ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ ।

Diljit-Dosanjh-, Image Source : Instagram

ਹੋਰ ਪੜ੍ਹੋ :  ਵਿਆਹ ਤੋਂ ਬਾਅਦ ਸਿਧਾਰਥ ਅਤੇ ਕਿਆਰਾ ਅਡਵਾਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਖ਼ਾਸ ਬੰਦਿਆਂ ਲਈ ਬਣਾਈ ਖ਼ਾਸ ਡਿੱਸ਼

ਦਿਲਜੀਤ ਦੋਸਾਂਝ ਅਕਸਰ ਆਪਣੇ ਕਿਚਨ ‘ਚ ਹੱਥ ਅਜ਼ਮਾਉਂਦੇ ਹੋਏ ਨਜ਼ਰ ਆਉਂਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਕਿਚਨ ‘ਚ ਸਰਦੀ ਜੁਕਾਮ ਤੋਂ ਬਚਣ ਦੇ ਲਈ ਖ਼ਾਸ ਡਿੱਸ਼ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ । ਪਰ ਉਨ੍ਹਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ।

Diljit-Dosanjh,, Image Source : Instagram

ਹੋਰ ਪੜ੍ਹੋ : ਮਾਨਸੀ ਸ਼ਰਮਾ ਤੋਂ ਹੋਈ ਉਸ ਦੀ ਸੱਸ ਪ੍ਰੇਸ਼ਾਨ, ਵੇਖੋ ਮਜ਼ੇਦਾਰ ਵੀਡੀਓ

ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਖਸਖਸ ਅਤੇ ਨਾਰੀਅਲ ਦੇ ਨਾਲ ਇੱਕ ਡਿੱਸ਼ ਬਣਾ ਰਹੇ ਹਨ। ਇਸ ਡਿੱਸ਼ ਨੂੰ ਬਨਾਉਣ ਦੇ ਲਈ ਉਨ੍ਹਾਂ ਨੇ ਤਿੰਨ ਚੀਜ਼ਾਂ ਪਾਈਆਂ ਹਨ । ਸਭ ਤੋਂ ਪਹਿਲਾਂ ਦੇਸੀ ਘਿਉ ਪਾਇਆ ਅਤੇ ਘਿਉੇ ਜਦੋਂ ਗਰਮ ਹੋ ਗਿਆ ਤਾਂ ਉਸ ‘ਚ ਖਸਖਸ ਪਾਈ ਅਤੇ ਇਸ ਤੋਂ ਬਾਅਦ ਨਾਰੀਅਲ ਪਾਇਆ ਅਤੇ ਫਿਰ ਮਿੱਠੇ ਦੇ ਤੌਰ ‘ਤੇ ਸ਼ੱਕਰ ਦਾ ਇਸਤੇਮਾਲ ਕੀਤਾ । ਗਾਰਨਿਸ਼ ਕਰਨ ਲਈ ਡਰਾਈ ਫਰੂਟਸ ਇਸ ‘ਤੇ ਪਾਏ ।

Diljit-Dosanjh,,'' Image Source

ਦਿਲਜੀਤ ਦੋਸਾਂਝ ਕਈ ਫ਼ਿਲਮਾਂ ‘ਚ ਆਉਣਗੇ ਨਜ਼ਰ

ਦਿਲਜੀਤ ਦੋਸਾਂਝ ਜਿੱਥੇ ਆਪਣੀ ਗਾਇਕੀ ਦੇ ਲਈ ਮਸ਼ਹੂਰ ਹਨ। ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਜਲਦ ਹੀ ਉਹ ਨਿਮਰਤ ਖਹਿਰਾ ਦੇ ਨਾਲ ਜੋੜੀ ਫ਼ਿਲਮ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਅਮਰ ਸਿੰਘ ਚਮਕੀਲਾ ‘ਤੇ ਬਣ ਰਹੀ ਬਾਲੀਵੁੱਡ ਫ਼ਿਲਮ ‘ਚ ਵੀ ਦਿਖਾਈ ਦੇਣਗੇ ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network