‘ਦੇਖੋ ਵੋ ਆ ਗਿਆ’! ਦਿਲਜੀਤ ਦੋਸਾਂਝ ਨੇ ਬਣਾਇਆ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

written by Lajwinder kaur | September 08, 2022

Diljit Dosanjh Latest Video: ਪੰਜਾਬੀ ਗਾਇਕ/ਐਕਟਰ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ ਹਨ। ਜਿਸ ਕਰਕੇ ਉਹ ਹਮੇਸ਼ਾ ਹੀ ਆਪਣੇ ਬਿਜ਼ੀ ਸ਼ੈਡਿਊਲ ‘ਚੋਂ ਵੀ ਸਮਾਂ ਕੱਢ ਕੇ ਵੀਡੀਓ ਬਣਾ ਹੀ ਲੈਂਦੇ ਹਨ। ਹਾਲ ਹੀ ‘ਚ ਗਾਇਕ ਨੇ ਆਪਣਾ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਹਿੰਦੀ ਗੀਤ ‘ਦੇਖੋ ਵੋ ਆ ਗਿਆ’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ।

image source Instagram

ਹੋਰ ਪੜ੍ਹੋ : ਸਰਜਰੀ ਦੇ ਕੁਝ ਦਿਨਾਂ ਬਾਅਦ ਰਾਖੀ ਸਾਵੰਤ ਨੇ ਕੀਤੀ ਕੰਮ ‘ਤੇ ਵਾਪਸੀ, ਸਰੀਰ ‘ਤੇ ਲੱਗੇ ਟਾਂਕਿਆਂ ਦੇ ਨਾਲ ਹੀ ਕਰਵਾਇਆ ਫੋਟੋਸ਼ੂਟ

ਇਸ ਵੀਡੀਓ ‘ਚ ਉਹ ਬਾਲੀਵੁੱਡ ਦੀ ਸੁਪਰ ਸਟਾਰ ਅਦਾਕਾਰਾ ਰਹਿ ਚੁੱਕੀ ਹੈਲਨ ਦੇ ਸਦਾ ਬਹਾਰ ਗੀਤ ‘ਦੇਖੋ ਵੋ ਆ ਗਿਆ’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਨੂੰ ਕਮਾਲ ਦੇ ਹਾਵ ਭਾਵ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਆਸਮਾਨੀ ਰੰਗ ਦੀ ਪੱਗ ਬੰਨੀ ਹੋਈ ਹੈ ਤੇ ਲਾਲ ਵੱਡੇ ਕਿਊਬ ਪੈਟਰਨ ਵਾਲੀ ਸ਼ਰਟ ਦੇ ਨਾਲ ਕਾਲੇ ਰੰਗ ਦੀ ਪੈਂਟ ਪਾਈ ਹੋਈ ਹੈ।

viral video of diljit dosanjh image source Instagram

ਇਸ ਵੀਡੀਓ ਨੂੰ ਦੇਖ ਯੂਜ਼ਰ ਕਮੈਂਟ ਕਰਕੇ ਦਿਲਜੀਤ ਉੱਤੇ ਆਪਣਾ ਪਿਆਰ ਲੁੱਟਾ ਰਹੇ ਹਨ। ਇੱਕ ਯੂਜ਼ਰ ਨੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ। ਇੱਕ ਹੋਰ ਯੂਜ਼ਰ ਨੇ ਹਾਏ ਦਿਲਜੀਤ ਤੇ ਨਾਲ ਹੀ ਦਿਲ ਵਾਲਾ ਇਮੋਜ਼ੀ ਸਾਂਝਾ ਕੀਤਾ ਹੈ। ਇਸ ਵੀਡੀਓ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।

image source Instagram

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਏਨੀਂ ਦਿਨੀਂ ਉਨ੍ਹਾਂ ਨੇ ਆਪਣੇ ਮਿਊਜ਼ਿਕ ਟੂਰ ਬਰੌਨ ਟੂ ਸ਼ਾਈਨ ਦੇ ਨਾਲ ਖੂਬ ਵਾਹ ਵਾਹੀ ਖੱਟੀ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਹਿੰਦੀ ਫ਼ਿਲਮਾਂ ਅਤੇ ਕਈ ਪੰਜਾਬੀ ਫ਼ਿਲਮਾਂ ਹਨ। ਪਿਛਲੇ ਸਾਲ ਉਹ ਹੌਸਲਾ ਰੱਖ ਫ਼ਿਲਮ ‘ਚ ਨਜ਼ਰ ਆਏ ਸੀ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਨਜ਼ਰ ਆਈਆਂ ਸਨ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ।

 

View this post on Instagram

 

A post shared by DILJIT DOSANJH (@diljitdosanjh)

You may also like