ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਜਿੱਤਿਆ ਪੰਜਾਬੀਆਂ ਦਾ ਦਿਲ, ਕਿਸਾਨ ਅੰਦੋਲਨ ਲਈ ਦਿੱਤਾ ਇੱਕ ਕਰੋੜ

written by Rupinder Kaler | December 05, 2020

ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੌਸਾਂਝ ਨੇ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ । ਦਿਲਜੀਤ ਨੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦੀ ਮਾਲੀ ਮਦਦ ਦਿੱਤੀ ਹੈ । ਜਿਸ ਦਾ ਖੁਲਾਸਾ ਗਾਇਕ ਸਿੰਗਾ ਨੇ ਇੱਕ ਵੀਡੀਓ ਸਾਂਝੀ ਕਰਕੇ ਕੀਤਾ ਹੈ । ਹੋਰ ਪੜ੍ਹੋ :

diljit ਸਿੰਗਾ ਨੇ ਦੱਸਿਆ ਕਿ ਦਿਲਜੀਤ ਵੱਲੋਂ ਇਹ ਰਾਸ਼ੀ ਗੁਪਤ ਰੂਪ ਵਿੱਚ ਦਿੱਤੀ ਗਈ ਸੀ ਤਾਂ ਜੋ ਠੰਡ ਵਿੱਚ ਬੈਠੇ ਕਿਸਾਨਾਂ ਲਈ ਗਰਮ ਕੱਪੜੇ ਤੇ ਹੋਰ ਲੋੜੀਦੀਆਂ ਚੀਜਾਂ ਉਪਲੱਬਧ ਕਰਵਾਈਆਂ ਜਾ ਸਕਣ । ਸਿੰਗਾ ਇਸ ਵੀਡੀਓ ਵਿੱਚ ਕਹਿ ਰਹੇ ਹਨ ਕਿ ਉਹਨਾਂ ਨੂੰ ਦਿਲਜੀਤ ਦੀ ਇਸ ਸੋਚ ਤੇ ਮਾਣ ਹੈ । diljit ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲ ਸਕੇ ।ਇਸ ਦੇ ਨਾਲ ਹੀ ਦਿਲਜੀਤ ਹਰਿਆਣਾ ਦੇ ਕਿਸਾਨਾਂ ਦਾ ਵੀ ਧੰਨਵਾਦ ਕਰ ਰਹੇ ਹਨ ਜਿਹੜੇ ਇਸ ਕੜਾਕੇ ਦੀ ਠੰਡ ਵਿੱਚ ਪੰਜਾਬੀ ਭਰਾਵਾਂ ਨਾਲ ਖੜੇ ਹਨ ।

0 Comments
0

You may also like