ਆਪਣੀ ਨਵੀਂ ਫ਼ਿਲਮ ’ਚ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣਗੇ ਦਿਲਜੀਤ ਦੋਸਾਂਝ

Written by  Rupinder Kaler   |  September 01st 2020 01:31 PM  |  Updated: September 01st 2020 01:31 PM

ਆਪਣੀ ਨਵੀਂ ਫ਼ਿਲਮ ’ਚ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣਗੇ ਦਿਲਜੀਤ ਦੋਸਾਂਝ

ਦਿਲਜੀਤ ਦੋਸਾਂਝ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਸਭ ਦੇ ਚਲਦੇ ਦਿਲਜੀਤ ਹੁਣ ਅਜਿਹਾ ਕਿਰਦਾਰ ਨਿਭਾਉਣ ਜਾ ਰਹੇ ਹਨ ਜਿਹੜਾ ਕਿ ਸਭ ਨੂੰ ਹੈਰਾਨ ਕਰਨ ਵਾਲਾ ਹੈ । ਇਹ ਕਿਰਦਾਰ ਸ਼ਾਇਦ ਹੀ ਤੁਸੀਂ ਕਿਸੇ ਹੋਰ ਫ਼ਿਲਮ ਵਿੱਚ ਦੇਖਿਆ ਹੋਵੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਛੇਤੀ ਹੀ ਫਿਲਮ ਸੂਰਮਾ ਦੇ ਨਿਰਦੇਸ਼ਕ ਸ਼ਾਦ ਅਲੀ ਨਾਲ ਇਕ ਵਾਰ ਫਿਰ ਕੰਮ ਕਰਨ ਵਾਲੇ ਹਨ।

https://www.instagram.com/p/CEk8TweA4U6/

ਹੁਣ ਫਿਲਮ ਦੇ ਕਿਰਦਾਰ ਤੇ ਫਿਲਮ ਦੀ ਕਹਾਣੀ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਫਿਲਮ 'ਚ ਅਦਾਕਾਰ ਇਕ ਅਜਿਹੇ ਆਦਮੀ ਦਾ ਕਿਰਦਾਰ ਨਿਭਾਉਣ ਵਾਲਾ ਹੈ, ਜੋ ਖ਼ੁਦ ਹੀ ਪ੍ਰੈਗਨੈਂਟ ਹੋ ਜਾਂਦਾ ਹੈ।

https://www.instagram.com/p/CEf2DQhAaFU/

ਮੰਨਿਆ ਜਾ ਰਿਹਾ ਹੈ ਕਿ ਫਿਲਮ ਅਕਤੂਬਰ ਤਕ ਫਲੌਰ ਤਕ ਆ ਸਕਦੀ ਹੈ ਤੇ ਫਿਲਮ ਪੰਜਾਬੀ ਜੋੜੇ ਦੀ ਰਿਲੇਸ਼ਨਸ਼ਿਪ ਦੇ ਇਰਧ-ਗਿਰਧ ਘੁੰਮਦੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਦਿਲਜੀਤ ਦੋਸਾਂਝ ਪ੍ਰੈਗਨੈਂਸੀ 'ਤੇ ਆਧਾਰਤ ਫਿਲਮ ਗੁੱਡ ਨਿਊਜ਼ 'ਚ ਨਜ਼ਰ ਆਏ ਸਨ।

https://www.instagram.com/p/CEUTSOIAsHJ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network