ਜਾਣੋਂ ਦਿਲਜੀਤ ਦੋਸਾਂਝ ਲਈ ਕਿਸ ਫ਼ਿਲਮ ‘ਚ ਰਿਹਾ ਉਨ੍ਹਾਂ ਦਾ ਰੋਲ ਸਭ ਤੋਂ ਔਖਾ ਤੇ ਚੁਣੌਤੀਪੂਰਨ

Written by  Shaminder   |  May 18th 2022 01:41 PM  |  Updated: May 18th 2022 01:41 PM

ਜਾਣੋਂ ਦਿਲਜੀਤ ਦੋਸਾਂਝ ਲਈ ਕਿਸ ਫ਼ਿਲਮ ‘ਚ ਰਿਹਾ ਉਨ੍ਹਾਂ ਦਾ ਰੋਲ ਸਭ ਤੋਂ ਔਖਾ ਤੇ ਚੁਣੌਤੀਪੂਰਨ

ਦਿਲਜੀਤ ਦੋਸਾਂਝ (Diljit Dosanjh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਫ਼ਿਲਮ ਜੋ ਕਿ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਬਣ ਰਹੀ ਹੈ । ਉਸ ਦਾ ਲੁੱਕ ਸਾਂਝਾ ਕੀਤਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਔਖਾ ਅਤੇ ਚੁਣੌਤੀਪੂਰਨ ਰੋਲ ਰਿਹਾ ਹੈ । ਮੇਰੇ ਦਿਲ ‘ਚ ਬਹੁਤ ਸਾਰੀਆਂ ਭਾਵਨਾਵਾਂ ਦੇ ਨਾਲ ਰੈਪ ਅੱਪ ਕੀਤਾ ਗਿਆ, ਦਿਲੋਂ ਆਦਰ ਅਤੇ ਸਤਿਕਾਰ ਹਨੀ ਤ੍ਰੇਹਨ ਭਾਜੀ’।

Diljit Dosanjh

ਹੋਰ ਪੜ੍ਹੋ : ਦਿਲਜੀਤ ਦੋਸਾਂਝ ਪਾਰਕ ‘ਚ ਸੈਰ ਕਰਦੇ ਆਏ ਨਜ਼ਰ, ਤਸਵੀਰਾਂ ਕੀਤੀਆਂ ਸਾਂਝੀਆਂ

ਇਹ ਤਸਵੀਰ ਵੀ ਹੋ ਸਕਦਾ ਹੈ ਕਿ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ਦੇ ਸੈੱਟ ਤੋਂ ਹੀ ਲਈ ਗਈ ਹੈ । ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਦੀ ਇਸ ਤਸਵੀਰ ਨੂੰ ਪਸੰਦ ਕਰ ਰਹੇ ਹਨ । ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਬਣ ਰਹੀ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ ।

Diljit dosanjh, image from instagram

ਹੋਰ ਪੜ੍ਹੋ : ਹਾਰਬੀ ਸੰਘਾ ਆਪਣੇ ਬੇਟੇ ਦੇ ਨਾਲ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਝੂਮਦੇ ਆਏ ਨਜ਼ਰ, ਵੇਖੋ ਵੀਡੀਓ

ਇਸ ਤੋਂ ਇਲਾਵਾ ਉਹ ਨਿਮਰਤ ਖਹਿਰਾ ਦੇ ਨਾਲ ਫ਼ਿਲਮ ਜੋੜੀ ‘ਚ ਵੀ ਦਿਖਾਈ ਦੇਣਗੇ ।ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟ ‘ਤੇ ਉਹ ਕੰਮ ਕਰ ਰਹੇ ਹਨ । ਪ੍ਰਣੀਤੀ ਚੋਪੜਾ ਦੇ ਨਾਲ ਉਹ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ‘ਤੇ ਬਣ ਰਹੀ ਫ਼ਿਲਮ ‘ਚ ਵੀ ਦਿਖਾਈ ਦੇਣਗੇ ।

Diljit dosanjh image From instagram

ਬੀਤੇ ਦਿਨੀਂ ਇਸ ਬਾਰੇ ਕਾਫੀ ਖ਼ਬਰਾਂ ਵੀ ਵਾਇਰਲ ਹੋਈਆਂ ਸਨ । ਦਿਲਜੀਤ ਦੋਸਾਂਝ ਨੇ ਸਿਰਫ ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ ਇੰਡਸਟਰੀ ‘ਚ ਵੀ ਆਪਣੀ ਛਾਪ ਛੱਡੀ ਹੈ । ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network