ਦੋਸਾਂਝਾ ਵਾਲਾ ਦਿਲਜੀਤ ਤਿਆਰ ਹੈ ਯੂਕੇ ਨੂੰ ਆਪਣੇ ਗੀਤਾਂ 'ਤੇ ਨਚਾਉਣ ਲਈ
ਦਿਲਜੀਤ ਦੋਸਾਂਝ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ | ਬਹੁਤ ਹੀ ਘੱਟ ਸਮੇਂ ਵਿਚ ਦਿਲਜੀਤ ਨੇ ਬਹੁਤ ਜ਼ਿਆਦਾ ਵਾਹ ਵਾਹ ਖੱਟ ਲਈ ਹੈ, ਤੇ ਅੱਜ ਕਰੋੜਾਂ ਲੋਕ ਦਿਲਜੀਤ Diljit Dosanjh ਨੂੰ ਮਿਲਣਾ ਚਾਹੁੰਦੇ ਹਨ |
ਤੁਹਾਨੂੰ ਦੱਸ ਦਈਏ ਕੁਝ ਲੋਕਾਂ ਦੀ ਦਿਲਜੀਤ ਨੂੰ ਮਿਲਣ ਦੀ ਖੁਵਾਇਸ਼ ਪੂਰੀ ਹੋਣ ਜਾ ਰਹੀ ਹੈ | ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਹੁਣ ਦਿਲਜੀਤ ਬਹੁਤ ਹੀ ਜਲਦ ਯੂਕੇ ਦੀ ਧਰਤੀ ਤੇ ਗਾਉਂਦੇ ਨਜ਼ਰ ਆਉਣਗੇ | ਇਸਲਈ ਜੇ ਤੁਸੀਂ ਵੀ ਦਿਲਜੀਤ ਦੋਸਾਂਝ Diljit Dosanjh ਨੂੰ ਲਾਈਵ ਗਾਉਂਦੇ ਹੋਏ ਵੇਖਣ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਹੁਣੇ ਆਪਣੀ ਸੀਟ ਪੱਕੀ ਕਰਵਾ ਲੋ, ਦਿਲਜੀਤ ਦੋਸਾਂਝ ਦੇ ਇਸ ਲਾਈਵ ਸ਼ੋਅ ਵਿਚ |
ਦਿਲਜੀਤ ਦੋਸਾਂਝ Diljit Dosanjh ਆਪਣੇ ਇਸ ਟੂਰ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਨ | ਉਹ ਆਏ ਦਿਨ ਆਪਣੇ ਇਸ ਟੂਰ ਦੀ ਖ਼ਬਰ ਸੋਸ਼ਲ ਨੇਟਵਰਕਿੰਗ ਸਿੱਟ ਤੇ ਪਾਉਂਦੇ ਨਜ਼ਰ ਆ ਰਹੇ ਸਨ | ਉਨ੍ਹਾਂ ਦੇ ਆਉਣ ਵਾਲੇ ਸ਼ੋਅ ਜੋ 19 ਮਈ ਨੂੰ Con.Fi.Den.Tial ਬਰਮਿੰਘਮ ਵਿਖੇ ਹੋਵੇਗਾ ਉਸ ਦੀਆਂ ਤਕਰੀਬਨ ਸਾਰੀਆਂ ਟਿਕਟਾਂ ਵਿੱਕ ਚੁੱਕੀਆਂ ਹਨ | ਅੱਜ ਉਨ੍ਹਾਂ ਨੇ ਆਪਣੇ ਸੋਸ਼ਲ ਅਕਾਊਂਟ ਤੇ ਇਕ ਵੀਡੀਓ ਸਾਂਝਾ ਕਿੱਤੀ ਹੈ ਜਿਸ ਵਿਚ ਉਹ ਆਪਣੇ ਫੈਨਸ ਨੂੰ "ਗੁਡ ਮਾਰਨਿੰਗ" ਆਪਣੇ ਅੰਦਾਜ਼ ਵਿਚ ਕਹਿ ਰਹੇ ਹਨ ਅਤੇ ਵੀਡੀਓ ਤੋਂ ਜਾਪਦਾ ਹੈ ਕਿ ਉਹ ਜਹਾਜ਼ ਵਿਚ ਯੂਕੇ ਜਾ ਰਹੇ ਹਨ |
Mudh Gorning ? pic.twitter.com/INyhnPVKQo
— DILJIT DOSANJH (@diljitdosanjh) May 13, 2018