ਦਿਲਜੀਤ ਨੇ ਕੀਤਾ ਨਵਾਂ ਖੁਲਾਸਾ, ਫ਼ਿਲਮਾਂ ਦੀ ਕਮਾਈ ਨਾਲ ਨਹੀਂ ਚਲਦਾ ਘਰ, ਘਰ ਚਲਾਉਣ ਲਈ ਕਰਦੇ ਹਨ ਇਹ ਕੰਮ

Written by  Rupinder Kaler   |  January 06th 2020 11:28 AM  |  Updated: January 06th 2020 11:29 AM

ਦਿਲਜੀਤ ਨੇ ਕੀਤਾ ਨਵਾਂ ਖੁਲਾਸਾ, ਫ਼ਿਲਮਾਂ ਦੀ ਕਮਾਈ ਨਾਲ ਨਹੀਂ ਚਲਦਾ ਘਰ, ਘਰ ਚਲਾਉਣ ਲਈ ਕਰਦੇ ਹਨ ਇਹ ਕੰਮ

ਦਿਲਜੀਤ ਦੋਸਾਂਝ ਤੇ ਅਕਸ਼ੇ ਕੁਮਾਰ ਦੀ ਫ਼ਿਲਮ ਗੁੱਡ ਨਿਊਜ਼ ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ । ਪਰ ਇੱਕ ਵੈਬ ਸਾਈਟ ਤੇ ਛਪੀ ਖ਼ਬਰ ਮੁਤਾਬਿਕ ਦਿਲਜੀਤ ਇਹ ਫ਼ਿਲਮ ਕਰਨਾ ਨਹੀਂ ਸਨ ਚਾਹੁੰਦੇ, ਜਿਸ ਦਾ ਖੁਲਾਸਾ ਦਿਲਜੀਤ ਨੇ ਖੁਦ ਕੀਤਾ ਸੀ । ਦਿਲਜੀਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਲੱਗਿਆ ਸੀ ਕਿ ਨਿਰਮਾਤਾ ਕਰਨ ਜੌਹਰ ਉਹਨਾਂ ਨੂੰ ਇਸ ਫ਼ਿਲਮ ਵਿੱਚ ਲੈਣ ਲਈ ਗੰਭੀਰ ਨਹੀਂ ਹਨ ।

https://www.instagram.com/p/B65dJUaljhk/

ਦਿਲਜੀਤ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਹੈ ਕਿ ਭਾਵੇਂ ਉਹਨਾਂ ਨੂੰ ਕਈ ਫ਼ਿਲਮਾਂ ਦੇ ਆਫਰ ਆ ਰਹੇ ਹਨ ਪਰ ਉਹ ਪਹਿਲ ਆਪਣੀ ਗਾਇਕੀ ਨੂੰ ਹੀ ਦਿੰਦੇ ਹਨ । ਉਹਨਾਂ ਨੇ ਕਿਹਾ ਕਿ ਉਹ ਬਾਲੀਵੁੱਡ ਤੋਂ ਜ਼ਿਆਦਾ ਪੈਸਾ ਨਹੀਂ ਕਮਾਉਂਦੇ ਉਹਨਾਂ ਦਾ ਘਰ ਗਾਇਕੀ ਨਾਲ ਹੀ ਚੱਲਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਨੇ ਬਾਲੀਵੁੱਡ ਵਿੱਚ ਫ਼ਿਲਮ ਉੜਤਾ ਪੰਜਾਬ ਨਾਲ ਡੈਬਿਊ ਕੀਤਾ ਸੀ ।

https://www.instagram.com/p/B62dhu5Fu9-/

ਇਸ ਫ਼ਿਲਮ ਨੂੰ ਦੇਖ ਕੇ ਕਰਨ ਜੌਹਰ ਨੇ ਉਹਨਾਂ ਨੂੰ ਇੱਕ ਪ੍ਰੋਜੈਕਟ ਤੇ ਚਰਚਾ ਕਰਨ ਲਈ ਬੁਲਾਇਆ ਸੀ । ਦਿਲਜੀਤ ਨੇ ਦੱਸਿਆ ਕਿ ਉਹਨਾਂ ਨੇ ਕਰਨ ਨਾਲ ਦੋ ਵਾਰ ਗੱਲਬਾਤ ਕੀਤੀ ਸੀ, ਉਸ ਸਮੇਂ ਉਹ ਫ਼ਿਲਮ ਦਾ ਹਿੱਸਾ ਨਹੀਂ ਸਨ ।

https://www.instagram.com/p/B6auOCHFjlK/

ਇਸ ਮੁਲਾਕਾਤ ਤੋਂ ਬਾਅਦ ਦਿਲਜੀਤ ਨੂੰ ਲੱਗਿਆ ਕਿ ਕਰਨ ਸਿਰਫ ਲੋਕਾਂ ਨੂੰ ਗੱਲਬਾਤ ਕਰਨ ਲਈ ਹੀ ਬੁਲਾਉਂਦੇ ਹਨ । ਲੋਕਾਂ ਨੂੰ ਕੰਮ ਨਹੀਂ ਦਿੰਦੇ । ਪਰ ਜਦੋਂ ਦਿਲਜੀਤ ਨੂੰ ਫ਼ਿਲਮ ਦੀ ਸਕਰਿਪਟ ਮਿਲੀ ਤਾਂ ਦਿਲਜੀਤ ਫ਼ਿਲਮ ਲਈ ਫੌਰਨ ਰਾਜ਼ੀ ਹੋ ਗਏ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network