ਦਿਲਜੀਤ ਦੋਸਾਂਝ ਨੇ ਆਪਣੇ ਸ਼ੋਅ ‘ਚ ਕਿਹਾ ‘ਪੰਜਾਬੀ ਬਹੁਤ ਮਿਹਨਤੀ ਹੁੰਦੇ ਨੇ’, ਲਿਲੀ ਸਿੰਘ ਦੀ ਦਿੱਤੀ ਮਿਸਾਲ, ਇਸ ਪੰਜਾਬਣ ਨੇ ਹਾਲੀਵੁੱਡ ‘ਚ ਬਣਾਈ ਹੈ ਤਿੰਨ ਮੰਜ਼ਿਲਾ ਕੋਠੀ

written by Lajwinder kaur | June 29, 2022

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਏਨੀਂ ਦਿਨੀਂ ਆਪਣੇ ਵਰਲਡ ਟੂਰ ‘Born To Shine’ ਦੇ ਤਹਿਤ ਵਰਲਡ ਟੂਰ ‘ਤੇ ਹਨ। ਉਹ ਆਪਣੇ ਸ਼ੋਅ ਦੇ ਦੌਰਾਨ ਆਪਣੀ ਪਰਫਾਰਮੈਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਹਨ। ਦਿਲਜੀਤ ਦੇ ਸ਼ੋਅ ਦੀਆਂ ਤਸਵੀਰਾਂ ਅਤੇ ਵੀਡੀਓਜ਼ ਜੰਮ ਕੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਫ਼ਿਲਮ ‘Jatt and Juliet’ ਨੂੰ ਰਿਲੀਜ਼ ਹੋਏ 10 ਸਾਲ ਪੂਰੇ, ਅਦਾਕਾਰਾ ਨੇ ਪਿਆਰੀ ਜਿਹੀ ਪੋਸਟ ਕੇ ਯਾਦਾਂ ਕੀਤੀਆਂ ਸਾਂਝੀਆਂ

viral video lilly singh with diljit dosanjh

ਉਨ੍ਹਾਂ ਦੇ ਕੈਨੇਡਾ ਦੇ ਅਖਰੀਲੇ ‘Toronto’ ਸ਼ੋਅ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ਦਿਲਜੀਤ ਦੋਸਾਂਝ ਪੰਜਾਬੀਆਂ ਦੇ ਮਿਹਨਤ ਦੀ ਸਿਫ਼ਤ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਉਹ ਕਹਿੰਦੇ ਨੇ ਪੰਜਾਬੀ ਸੱਚੀ ਬਹੁਤ ਮਿਹਨਤੀ ਹੁੰਦੇ ਨੇ..ਇਹ ਮੈਂ ਤਾਂ ਨਹੀਂ ਕਹਿ ਰਹਿ ਕੇ ਮੈਂ ਖੁਦ ਪੰਜਾਬੀ ਆ...ਪਰ ਪੰਜਾਬੀ ਸੱਚੀ ਬਹੁਤ ਹਿੰਮਤ ਤੇ ਮਿਹਨਤੀ ਹੁੰਦੇ ਨੇ..ਲਿਲੀ ਸਿੰਘ ਨੂੰ ਹੀ ਦੇਖ ਲਓ...ਸਾਡੀ ਇਸ ਕੁੜੀ ਦੀ ਮਿਹਨਤ ਨੂੰ ਸਲਾਮ ਏ...’। ਉਨ੍ਹਾਂ ਨੇ ਇਸ ਵੀਡੀਓ ‘ਚ ਦੱਸਿਆ ਕਿ ਲਿਲੀ ਸਿੰਘ ਨੇ ਹਾਲੀਵੁੱਡ ‘ਚ ਤਿੰਨ ਮੰਜ਼ਿਲਾ ਕੋਠੀ ਪਾਈ ਹੈ। ਉਨ੍ਹਾਂ ਨੇ ਲਿਲੀ ਸਿੰਘ ਨਵੇਂ ਘਰ ਦੀਆਂ ਵਧਾਈਆਂ ਦਿੱਤੀਆਂ।

lilly singh with diljit dosanjh

ਲਿਲੀ ਸਿੰਘ ਕੌਣ ਹੈ

ਦੱਸ ਦਈਏ ਲਿਲੀ ਸਿੰਘ ਨਾਮੀ ਇੰਡੋ ਕੈਨੇਡੀਅਨ ਯੂ ਟਿਊਬ ਸਟਾਰ ਹੈ। ਦੱਸ ਦਈਏ ਪੰਜਾਬੀ ਮੂਲ ਦੀ ਲਿਲੀ ਸਿੰਘ ਯੂ-ਟਿਊਬ ਨਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਔਰਤ ਹੈ। ਜਿਸ ਨੇ ਆਪਣੀ ਮਿਹਨਤ ਦੇ ਨਾਲ ਪੰਜਾਬੀ ਦਾ ਨਾਮ ਰੌਸ਼ਨ ਕੀਤਾ ਹੈ।

ਤੁਹਾਨੂੰ ਯਾਦ ਕਰਵਾ ਦੇਈ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਤਾਂ ਲਿਲੀ ਸਿੰਘ ਨੇ ਦੁਨੀਆ ਦੇ ਸਭ ਤੋਂ ਵੱਡੇ ਅਵਾਰਡ ਸ਼ੋਅ ‘Grammy Award’ ਚ ਕਿਸਾਨਾਂ ਦੇ ਹੱਕ ‘ਚ ਆਵਾਜ਼ ਚੁੱਕੀ ਸੀ। ਲਿਲੀ ਸਿੰਘ ਪ੍ਰਿਯੰਕਾ ਚੋਪੜਾ ਦੀ ਵਧੀਆ ਸਹੇਲੀ ਵੀ ਹੈ।

Viral Video: Diljit Dosanjh, Lilly Singh Show What Happens When Two Punjabis Meet

 

 

View this post on Instagram

 

A post shared by Lilly Singh (@lilly)

You may also like