ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਫ਼ਿਲਮ ‘Jatt and Juliet’ ਨੂੰ ਰਿਲੀਜ਼ ਹੋਏ 10 ਸਾਲ ਪੂਰੇ, ਅਦਾਕਾਰਾ ਨੇ ਪਿਆਰੀ ਜਿਹੀ ਪੋਸਟ ਕੇ ਯਾਦਾਂ ਕੀਤੀਆਂ ਸਾਂਝੀਆਂ

Written by  Lajwinder kaur   |  June 29th 2022 06:32 PM  |  Updated: June 29th 2022 06:32 PM

ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਫ਼ਿਲਮ ‘Jatt and Juliet’ ਨੂੰ ਰਿਲੀਜ਼ ਹੋਏ 10 ਸਾਲ ਪੂਰੇ, ਅਦਾਕਾਰਾ ਨੇ ਪਿਆਰੀ ਜਿਹੀ ਪੋਸਟ ਕੇ ਯਾਦਾਂ ਕੀਤੀਆਂ ਸਾਂਝੀਆਂ

ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਦਰਸ਼ਕਾਂ ਨੂੰ ਆਪਣੀ ਇੱਕ ਸੁਪਰ ਹਿੱਟ ਫ਼ਿਲਮ ਦੀ ਯਾਦਾਂ ਨੂੰ ਤਾਜ਼ਾ ਕਰਵਾਇਆ ਹੈ। ਜੀ ਹਾਂ ਅੱਜ ਦੇ ਦਿਨ ਸਾਲ 2012 ‘ਚ ਰਿਲੀਜ਼ ਹੋਈ ਸੀ ‘ਜੱਟ ਐਂਡ ਜੂਲੀਅਟ’ ਪੰਜਾਬੀ ਫ਼ਿਲਮ। ਨੀਰੂ ਬਾਜਵਾ ਨੇ ‘Jatt and Juliet’ ਫ਼ਿਲਮ ਦੇ ਰਿਲੀਜ਼ ਨੂੰ 10 ਸਾਲ ਪੂਰੇ ਹੋਣ ਮੌਕੇ ਤੇ ਵਧਾਈ ਦਿੰਦੇ ਹੋਏ ਇੱਕ ਕਿਊਟ ਜਿਹੀ ਵੀਡੀਓ ਸਾਂਝੀ ਕੀਤੀ ਹੈ।

ਹੋਰ ਪੜ੍ਹੋ :ਸੈਫ ਆਪਣੇ ਦੋਸਤਾਂ ਦੇ ਨਾਲ ਖਿਚਵਾ ਰਹੇ ਸੀ ਤਸਵੀਰਾਂ, ਤੈਮੂਰ ਨੇ ਗੁੱਸੇ ‘ਚ ਦਿੱਤਾ ਅਜਿਹਾ ਪੋਜ਼ ਤੇ ਪਾਪਾ ਦੀ ਤਸਵੀਰ ਕਰ ਦਿੱਤੀ ਖਰਾਬ

diljit dosanjh and neeru bajwa

ਜੱਟ ਐਂਡ ਜੂਲੀਅਟ ਫ਼ਿਲਮ ‘ਚ ਦਿਲਜੀਤ ਦੋਸਾਂਝ ਦੀ ਰੋਮਾਂਟਿਕ ਕਮਿਸਟਰੀ ਦੇ ਨਾਲ ਕਾਮੇਡੀ ਰੰਗ ਵੀ ਦੇਖਣ ਨੂੰ ਮਿਲੇ ਸਨ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਖੂਬ ਪਿਆਰ ਦਿੱਤਾ ਗਿਆ ਸੀ। ਜਿਸ ਕਰਕੇ ਇਸ ਫ਼ਿਲਮ ਦਾ ਸਿਕਵਲ ਵੀ ਰਿਲੀਜ਼ ਕੀਤਾ ਗਿਆ ਸੀ।

This Romantic Scene of Diljit Dosanjh And Neeru Bajwa Is From Which Movie? Answer Here

ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਜੱਟ ਐਂਡ ਜੂਲੀਅਟ ਫ਼ਿਲਮ ਦੇ ਕੁਝ ਪਲਾਂ ਨੂੰ ਵੀਡੀਓ ‘ਚ ਪਰੋ ਕੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਵੀਡੀਓ ਚ ਦੋਵਾਂ ਕਲਾਕਾਰਾਂ ਦੇ ਖੱਟੇ ਮਿੱਠੇ ਪਲ ਦੇਖਣ ਨੂੰ ਮਿਲ ਰਹੇ ਹਨ।

SHADAA: Diljit Dosanjh's Latest Punjabi song Mehndi Out Now

ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ ਹੈ- ‘10 ਸਾਲ ਪਹਿਲਾਂ ਅੱਜ ਦੇ ਦਿਨ ਰਿਲੀਜ਼ ਹੋਈ ਸੀ Jatt and Juliet’ ਉਨ੍ਹਾਂ ਨੇ ਨਾਲ ਹੀ ਇਸ ਫ਼ਿਲਮ ਦੀ ਸਟਾਰ ਕਾਸਟ ਨੂੰ ਟੈਗ ਕਰਕੇ ਧੰਨਵਾਦ ਕੀਤਾ ਹੈ। ਪ੍ਰਸ਼ੰਸਸ ਵੀ ਕਮੈਂਟ ਕਰਕੇ ਪਿਆਰ ਲੁਟਾ ਰਹੇ ਹਨ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਜੋ ਕਿ ਸਾਲ 2019 'ਚ ਛੜਾ ਫ਼ਿਲਮ ਚ ਵੀ ਇਕੱਠੇ ਨਜ਼ਰ ਆਏ ਸਨ। ਦੱਸ ਦਈਏ ਨੀਰੂ ਬਾਜਵਾ ਲੰਬੇ ਸਮੇਂ ਤੋਂ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਬਹੁਤ ਜਲਦ ਉਹ ਸਤਿੰਦਰ ਸਰਤਾਜ ਦੇ ਨਾਲ 'ਕਲੀ ਜੋਟਾ' ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

 

View this post on Instagram

 

A post shared by Neeru Bajwa (@neerubajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network