ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਦੇਖ ਜ਼ਿੰਦਗੀ 'ਚ ਨਹੀਂ ਮੰਨੋਗੇ ਕਦੇ ਹਾਰ

Written by  Aaseen Khan   |  May 15th 2019 10:46 AM  |  Updated: May 15th 2019 10:46 AM

ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਦੇਖ ਜ਼ਿੰਦਗੀ 'ਚ ਨਹੀਂ ਮੰਨੋਗੇ ਕਦੇ ਹਾਰ

ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਦੇਖ ਜ਼ਿੰਦਗੀ 'ਚ ਨਹੀਂ ਮੰਨੋਗੇ ਕਦੇ ਹਾਰ : ਕਹਿੰਦੇ ਹਨ ਬੱਚੇ ਪਾਣੀ ਦਾ ਰੂਪ ਹੁੰਦੇ ਹਨ ਉਹਨਾਂ ਨੂੰ ਜਿਹੋ ਜਿਹੇ ਭਾਂਡੇ 'ਚ ਪਾਉਂਦੇ ਹਾਂ ਉਸੇ ਤਰਾਂ ਢਲ ਜਾਂਦੇ ਹਨ। ਅਜਿਹਾ ਹੀ ਵੀਡੀਓ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜਿਸ 'ਚ ਇੱਕ ਬੱਚਾ ਪੈਰ ਨਾਲ ਲੱਕੜ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕਰ ਨਹੀਂ ਪਾ ਰਿਹਾ ਹੈ। ਉਹ ਹਾਰ ਨਹੀਂ ਮੰਨ ਰਿਹਾ ਰੋਣ ਨੂੰ ਵੀ ਤਿਆਰ ਹੈ ਪਰ ਆਲੇ ਦੁਆਲੇ ਤੋਂ ਜਦੋਂ ਉਸ ਨੂੰ ਹੌਂਸਲਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਅੰਦਰ ਅਲੱਗ ਹੀ ਸ਼ਕਤੀ ਆਉਂਦੀ ਹੈ ਤੇ ਉਹ ਕਾਮਯਾਬ ਹੋ ਜਾਂਦਾ ਹੈ।

 

View this post on Instagram

 

Oh Mereya Parmatma..??? HAAR TON BAAD HEE JIT AH ? ( Via Claudia Swonger/FB ) #nevergiveup ✊ @complex

A post shared by Diljit Dosanjh (@diljitdosanjh) on

ਦਿਲਜੀਤ ਦੋਸਾਂਝ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ 'ਉਹ ਮੇਰਿਆ ਪ੍ਰਮਾਤਮਾ ਹਾਰ ਤੋਂ ਬਾਅਦ ਹੀ ਜਿੱਤ ਹੈ'। ਇਸ ਵੀਡੀਓ 'ਤੇ ਇੰਡਸਟਰੀ ਦੇ ਉਹਨਾਂ ਦੇ ਕਈ ਸਾਥੀਆਂ ਨੇ ਕਮੈਂਟ ਕਰ ਵੀਡੀਓ ਦੀ ਤਾਰੀਫ਼ ਵੀ ਕੀਤੀ ਹੈ। ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਹੁਤ ਜਲਦ ਨੀਰੂ ਬਾਜਵਾ ਨਾਲ ਫ਼ਿਲਮ ਛੜਾ ਨਾਲ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣਗੇ।

ਹੋਰ ਵੇਖੋ : ਕੀ ਤੁਸੀਂ ਜਾਣਦੇ ਹੋ ਇਹ ਪੰਜਾਬੀ ਸਿਤਾਰੇ ਕਿੰਨ੍ਹਾਂ ਪੜ੍ਹੇ ਹਨ, ਜੇ ਨਹੀਂ ਤਾਂ ਜਾਣੋ ਕੁਆਲੀਫਿਕੇਸ਼ਨ

ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣ ਰਹੀ ਫ਼ਿਲਮ ਛੜਾ 21 ਜੂਨ ਨੂੰ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਫਿਲਹਾਲ ਦਿਲਜੀਤ ਦੋਸਾਂਝ ਕੈਨੇਡਾ ਦੇ ਟੂਰ 'ਤੇ ਹਨ ਜਿੱਥੇ ਆਪਣੇ ਗਾਣਿਆਂ 'ਤੇ ਕੈਨੇਡਾ 'ਚ ਰਹਿੰਦੇ ਪੰਜਾਬੀਆਂ ਤੋਂ ਭੰਗੜੇ ਪਵਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network