ਭੜਕੀਲੇ ਕੱਪੜੇ ਸੈਡ ਗੀਤ,ਆਖਿਰ ਕੀ ਕਹਿਣਾ ਚਾਹੁੰਦੇ ਨੇ ਦਿਲਜੀਤ !
ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ Diljit dosanjh ਆਏ ਦਿਨ ਸੋਸ਼ਲ ਮੀਡਿਆ ਤੇ ਆਪਣੇ ਫੈਨਸ ਲਈ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਉਹਨਾਂ ਦੀਆਂ ਇੰਸਟਾਗ੍ਰਾਮ ਦੀਆਂ ਪੋਸਟਾਂ ਵੇਖਣ ਵਾਲੀਆਂ ਹੁੰਦੀਆਂ ਹਨ| ਪੋਸਟ ਦੇ ਨਾਲ ਉਹਨਾਂ ਦੁਆਰਾ ਲਿਖੀ ਕੈਪਸ਼ਨ ਤਾਂ ਬੇਹੱਦ ਹੀ ਮਜੇਦਾਰ ਹੁੰਦੀ ਹੈ|
ਹਾਲ ਹੀ ਵਿੱਚ ਦਿਲਜੀਤ diljit dosanjh ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਜੋ ਕਿ ਫੈਨਸ ਲਈ ਬੜੀ ਹਾਸੇਦਾਰ ਤਾਂ ਹੈ ਹੀ ਅਤੇ ਨਾਲ ਹੀ ਉਹਨਾਂ ਨੂੰ ਉਲਝਾ ਰਹੀ ਹੈ| ਇਸ ਪੋਸਟ ਵਿੱਚ ਦਿਲਜੀਤ ਆਪਣੇ ਕਿਸੇ ਗੀਤ punjabi song ਦੀ ਸ਼ੂਟਿੰਗ ਕਰ ਰਹੇ ਹਨ ਜੋ ਕਿ ਦੇਖਣ ਵਿੱਚ ਤਾਂ ਕੋਈ ਪਾਰਟੀ ਗੀਤ ਲੱਗ ਰਿਹਾ ਹੈ ਪਰ ਦਿਲਜੀਤ ਨੇ ਵੀਡੀਓ ਸਾਂਝਾ ਕਰਨ ਦੇ ਨਾਲ ਲਿਖਿਆ ਹੈ : Sad SONG ON GOING ... |
https://www.instagram.com/p/BnzQp85B6Uj/?taken-by=diljitdosanjh
ਨਾਲ ਹੀ ਇੱਕ ਆਪਣੀ ਇੱਕ ਤਸਵੀਰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ ਕਿ: Mai Socheya Sad Song Ch Kapdeya Da Rang V Thodha Sad hee Hona Chaida.. ? Zyada Bhadkeele Rang Theek Ni Lagde ? #sadcolor ?SAD SONG VICH TOTAA RANG PAYA JATT NE BILLO TERE KAR KE .
https://www.instagram.com/p/Bn0Q5P6BVNe/?taken-by=diljitdosanjh
ਦੱਸ ਦੇਈਏ ਕਿ ਇਸ ਤਰਾਂ ਦੀ ਪੋਸਟ ਪਹਿਲਾਂ ਵੀ ਦਿਲਜੀਤ diljit dosanjh ਆਪਣੇ ਫੈਨਸ ਨਾਲ ਸਾਂਝਾ ਕਰ ਚੁੱਕੇ ਹਨ ਜਿਸ ਵਿੱਚ ਉਹ ਆਪਣੇ ਸੈਡ ਗੀਤ punabi song ਦੀ ਗੱਲ ਕਰ ਰਹੇ ਹਨ ਪਰ ਵੀਡੀਓ ਦੇਖ ਦੇ ਕੁਝ ਇਸ ਤਰਾਂ ਦਾ ਨਹੀਂ ਲੱਗ ਰਿਹਾ|
https://www.instagram.com/p/BmHavzhlm_l/?taken-by=diljitdosanjh
ਗੱਲ ਚਾਹੇ ਉਹ ਦਿਲਜੀਤ ਦੇ ਗਾਣਿਆਂ ਦੀ ਗੱਲ ਹੋਵੇ, ਚਾਹੇ ਉਨ੍ਹਾਂ ਦੇ ਅੰਦਾਜ਼ ਤੇ ਚਾਹੇ ਦਿਲਜੀਤ ਦੀਆਂ ਸ਼ਰਾਰਤਾਂ ਦੀ, ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਵਿਚ ਇੱਕ ਬ੍ਰਾਂਡ ਬਣ ਚੁੱਕੇ ਹਨ| ਹੁਣ ਦੇਖਣਾ ਹੋਵੇਗਾ ਕਿ ਦਿਲਜੀਤ ਆਖਿਰ ਕਰ ਆਪਣਾ ਕਿਹੜਾ ਨਵਾਂ ਗੀਤ ਲੈਕੇ ਆਉਣਗੇ|
ਹੋਰ ਪੜੋ : ਸਟਾਈਲਿਸ਼ ਸਿੰਘ ਦਿਲਜੀਤ ਦੋਸਾਂਝ ਦੇ ਦੇਸੀ ਅੰਦਾਜ਼ ਦਾ ਵੀਡਿਓ ਹੋਇਆ ਵਾਇਰਲ