ਕਿਸ ਨੂੰ ਦਿਲ ਦੀ ਰਾਣੀ ਬਨਾਉਣਾ ਚਾਹੁੰਦੇ ਨੇ ਦਿਲਜੀਤ ਦੋਸਾਂਝ, ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਇਹ ਤਸਵੀਰ

Written by  Lajwinder kaur   |  August 02nd 2020 06:40 PM  |  Updated: August 02nd 2020 06:40 PM

ਕਿਸ ਨੂੰ ਦਿਲ ਦੀ ਰਾਣੀ ਬਨਾਉਣਾ ਚਾਹੁੰਦੇ ਨੇ ਦਿਲਜੀਤ ਦੋਸਾਂਝ, ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਇਹ ਤਸਵੀਰ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ G.O.A.T. ਕਰਕੇ ਖੂਬ ਵਾਹ ਵਾਹੀ ਖੱਟ ਰਹੇ ਨੇ । ਇਸ ਐਲਬਮ ਦਾ ਟਾਈਟਲ ਟਰੈਕ G.O.A.T. ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ । ਅਜੇ ਤੱਕ ਇਹ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ ।

ਹੋਰ ਵੇਖੋ : ਜੈ ਭਾਨੁਸ਼ਾਲੀ ਨੇ ਆਪਣੀ ਧੀ ਤਾਰਾ ਦੇ ਨਾਲ ਪੰਜਾਬੀ ਗੀਤ ਉੱਤੇ ਬਣਾਇਆ ਵੀਡੀਓ, ਖੂਬ ਸ਼ੇਅਰ ਹੋ ਰਿਹਾ ਹੈ ਇੰਟਰਨੈੱਟ ‘ਤੇ

ਦਿਲਜੀਤ ਦੋਸਾਂਝ ਦੀ ਇੱਕ ਨਵੀਂ ਫੋਟੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਇਸ ਫੋਟੋ ‘ਚ ਦਿਲਜੀਤ ਦੋਸਾਂਝ ਗੋਡਿਆਂ ਭਾਰ ਹੋ ਕੇ ਕੁੜੀ ਨੂੰ ਪਰਪੋਜ਼ ਕਰਦੇ ਹੋਏ ਦਿਖ ਰਹੇ ਨੇ ।

ਦਿਲਜੀਤ ਦੋਸਾਂਝ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ । ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ ‘#Clash ਬਣ ਜਾ QUEEN ਜੱਟ ਦੀ’ । ਦਰਸ਼ਕਾਂ ਵੱਲੋਂ ਇਸ ਫੋਟੋ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਅਜੇ ਤੱਕ ਚਾਰ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network