
ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਜੋ ਕਿ ਇਨ੍ਹੀਂ ਦਿਨੀਂ ਮੁੰਬਈ ’ਚ ਹਨ। ਇਥੇ ਉਹ ਆਪਣੇ ਵਰਲਡ ਟੂਰ ‘ਬੌਰਨ ਟੂ ਸ਼ਾਈਨ’ ਦੇ ਸਿਲਸਿਲੇ ਵਿੱਚ ਪਹੁੰਚੇ ਹਨ। ਦਿਲਜੀਤ ਦੋਸਾਂਝ ਆਪਣੇ 9 ਦਸੰਬਰ ਨੂੰ ਹੋਣ ਜਾ ਰਹੇ ਸ਼ੋਅ ਨਾਲ ਪ੍ਰਸ਼ੰਸਕਾਂ ਦੇ ਰੂਬਰੂ ਹੋਣਗੇ। ਹਾਲ ਹੀ ’ਚ ਫ਼ਿਲਮ ਕੰਪੈਨੀਅਨ ਨਾਲ ਇੱਕ ਇੰਟਰਵਿਊ ਦੌਰਾਨ ਜਿਥੇ ਦਿਲਜੀਤ ਦੋਸਾਂਝ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ, ਉਥੇ ਨਾਲ ਹੀ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਵੀ ਦੱਸਿਆ।

ਹੋਰ ਪੜ੍ਹੋ : ਇਸ ਫੇਮਸ ਡਾਂਸ ਗਰੁੱਪ ਨੂੰ ਪਾਕਿਸਤਾਨੀ ਅਦਾਕਾਰਾ ਦੇ ਘਰ ‘ਚ ਚੋਰੀ ਕਰਨਾ ਪਿਆ ਭਾਰੀ, ਦੇਖੋ ਇਹ ਮਜ਼ੇਦਾਰ ਵੀਡੀਓ

ਦਿਲਜੀਤ ਦੋਸਾਂਝ ਜੋ ਕਿ 11 ਦਸੰਬਰ ਤੋਂ ਚਮਕੀਲਾ ਦੀ ਜ਼ਿੰਦਗੀ ’ਤੇ ਬਣਨ ਜਾ ਰਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਇਸ ਫ਼ਿਲਮ ਨੂੰ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਡਾਇਰੈਕਟ ਕਰਨ ਵਾਲੇ ਹਨ। ਕਾਫੀ ਸਮੇਂ ਤੋਂ ਇਸ ਫ਼ਿਲਮ ਨੂੰ ਲੈ ਕੇ ਉਹ ਚਰਚਾ ਵਿੱਚ ਬਣੇ ਹੋਏ ਹਨ।

ਦਿਲਜੀਤ ਨੇ ਦੱਸਿਆ ਕਿ ਰੋਜ਼ ਉਨ੍ਹਾਂ ਨੂੰ ਇਮਤਿਆਜ਼ ਅਲੀ ਵਲੋਂ ਕੋਈ ਨਾ ਕੋਈ ਈ-ਮੇਲ ਆਉਂਦੀ ਹੈ, ਜਿਸ ’ਚ ਚਮਕੀਲਾ ਦੀ ਜ਼ਿੰਦਗੀ ਬਾਰੇ ਕੁਝ ਨਾ ਕੁਝ ਲਿਖਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਚਮਕੀਲਾ ਬਾਰੇ ਉਨ੍ਹਾਂ ਨੂੰ ਕਾਫੀ ਜਾਣਕਾਰੀ ਹੈ ਪਰ ਇਮਤਿਆਜ਼ ਅਲੀ ਰੋਜ਼ ਕੁਝ ਨਾ ਕੁਝ ਨਵਾਂ ਉਨ੍ਹਾਂ ਨੂੰ ਦੱਸਦੇ ਰਹਿੰਦੇ ਹਨ। ਖੁਦ ਦਿਲਜੀਤ ਦੋਸਾਂਝ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ।