
ਦਿਲਜੀਤ ਦੋਸਾਂਝ DILJIT DOSANJH ਅਜਿਹੇ ਕਲਾਕਾਰ ਨੇ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ। ਉਨ੍ਹਾਂ ਦਾ ਇੱਕ ਹੋਰ ਨਵਾਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਦਾ ਸਾਊਥ ਇੰਡੀਅਨ ਸਟਾਈਲ ਦੇਖਣ ਨੂੰ ਮਿਲ ਰਿਹਾ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਆਪਣੀ ਮੰਮੀ ਦੇ ਨਾਲ ਸਾਂਝਾ ਕੀਤਾ ਵੀਡੀਓ, ਮਾਂ ਦੇ ਨਾਲ ਮਿਲਕੇ ਬਣਾਇਆ ਚਿੱਲੀ ਪਨੀਰ, ਦੇਖੋ ਵੀਡੀਓ

ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਆਪਣੇ ਕਰਿਊ ਦੇ ਮੈਂਬਰ ਦੇ ਨਾਲ ਸਾਊਥ ਇੰਡੀਅਨ ਹੀਰੋ ਵਾਂਗ ਐਕਸ਼ਨ ਕਰਦੇ ਹੋਏ ਕੇਲਾ ਨੂੰ ਸੁੱਟ ਰਹੇ ਨੇ। ਦਿਲਜੀਤ ਕੋਸ਼ਿਸ਼ ਕਰ ਰਹੇ ਨੇ ਇਹ ਕੇਲਾ ਉਨ੍ਹਾਂ ਦੇ ਸਹਿਯੋਗੀ ਸਾਥੀ ਦੇ ਮੂੰਹ ‘ਚ ਪੈ ਜਾਵੇ। ਪਰ ਇੱਦਾਂ ਹੁੰਦਾ ਨਹੀਂ ਤੇ ਕਈ ਵਾਰ ਟਰਾਈ ਕਰਨ ਤੋਂ ਬਾਅਦ ਦਿਲਜੀਤ ਅਖੀਰਕਾਰ ਸੋਫੇ ਤੋਂ ਉੱਠ ਕੇ ਹੀ ਕੇਲਾ ਛਿੱਲ ਕੇ ਹੀ ਆਪਣੇ ਸਾਥੀ ਦੇ ਮੂੰਹ ‘ਚ ਪਾ ਦਿੰਦਾ ਹੈ। ਦਿਲਜੀਤ ਦਾ ਇਹ ਫਨੀ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਲੋਕੀਂ ਕਮੈਂਟਾਂ ਚ ਵੀ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ।
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਆਪਣੀ ਅਦਾਕਾਰੀ ਦਾ ਲੋਹਾ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ਵੀ ਮੰਨਵਾ ਚੁੱਕੇ ਨੇ। ਪਿਛਲੇ ਸਾਲ ਉਹ ਹੌਸਲਾ ਰੱਖ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਬਹੁਤ ਜਲਦ ਉਹ ਜੋੜੀ ਫ਼ਿਲਮ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣਗੇ। ਉਨ੍ਹਾਂ ਦੀ ਮੂਨ ਚਾਈਲਡ ਏਰਾ ਮਿਊਜ਼ਿਕ ਐਲਬਮ ਜਿਸ ਨੇ ਕਈ ਰਿਕਾਰਡਜ਼ ਬਣੇ ਨੇ, ਇਸ ਐਲਬਮ ਦੇ ਸਾਰੇ ਹੀ ਗੀਤ ਸੁਪਰ ਹਿੱਟ ਰਹੇ। ਦਿਲਜੀਤ ਦੋਸਾਂਝ ਦੇ ਗੀਤਾਂ ਦੇ ਤਾਂ ਬਾਲੀਵੁੱਡ ਵਾਲੇ ਵੀ ਫੈਨ ਨੇ। ਬਹੁਤ ਜਲਦ ਉਹ ਆਪਣੀ ਇੱਕ ਹੋਰ ਮਿਊਜ਼ਿਕ ਐਲਬਮ ਲੈ ਕੇ ਆ ਰਹੇ ਹਨ।
View this post on Instagram