ਦਿਲਜੀਤ ਦੋਸਾਂਝ ਦੀ ਫੀਮੇਲ ਫੈਨ ਦਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਗਾਇਕ ਨੂੰ ਕਿਹਾ- ‘ਰੋਟੀ ਬਨਾਉਣ ਲਈ ਰੱਖ ਲਏ’, ਦੇਖੋ ਵੀਡੀਓ

written by Lajwinder kaur | July 28, 2022

Diljit Dosanjh's female fan wants to become singer's 'roti maker': ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਆਪਣੇ ਸ਼ੋਅ ਬੌਰਨ ਟੂ ਸ਼ਾਈਨ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇੰਡੀਆ, ਕੈਨੇਡਾ ਤੋਂ ਬਾਅਦ ਹੁਣ ਇਹ ਸ਼ੋਅ ਅਮਰੀਕਾ ‘ਚ ਹੋ ਰਿਹਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਦਿਲਜੀਤ ਦੋਸਾਂਝ ਦੀ ਫੈਨ ਫਾਲਵਿੰਗ ਦਿਨੋ ਦਿਨ ਵੱਧ ਰਹੀ ਹੈ। ਸੋਸ਼ਲ ਮੀਡੀਆ ਉੱਤੇ ਦਿਲਜੀਤ ਦੋਸਾਂਝ ਦੀ ਇੱਕ ਫੀਮੇਲ ਫੈਨ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : Rakhi Sawant-Adil Khan Wedding: ਰਾਖੀ ਬਿੱਗ ਬੌਸ 16 ‘ਚ ਆਦਿਲ ਨਾਲ ਵਿਆਹ ਕਰੇਗੀ, ਅਦਾਕਾਰਾ ਨੇ ਨਿਰਮਾਤਾਵਾਂ ਨੂੰ ਕੀਤੀ ਬੇਨਤੀ

ਦਿਲਜੀਤ ਦੋਸਾਂਝ  ਦੀ ਇਸ ਫੀਮੇਲ ਫੈਨ ਸੋਸ਼ਲ ਮੀਡੀਆ ਉੱਤੇ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਵੀਡੀਓ 'ਚ ਇਸ ਮੁਟਿਆਰ ਨੇ ਕਿਹਾ ਕਿ ਦਿਲਜੀਤ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ..ਤੂੰ ਟੂਰ ਤੇ ਗਿਆ, ਏਨਾਂ ਭੰਗੜਾ ਪਾ ਕੇ ਭੁੱਖ ਤਾਂ ਲਗਦੀ ਏ, ਰੋਟੀ ਖਾਣ ਨੂੰ ਜੀ ਕਰਦਾ ਹੈ...ਸਹੀ ਆ ਨਾ..ਤਾਂ ਮੈਨੂੰ ਰੱਖ ਲੈ ਰੋਟੀ ਬਨਾਉਂਣ ਲਈ...ਮੈਂ ਦੋ ਮਿੰਟਾਂ ਚ ਰੋਟੀ ਬਨਾਓ ਦੂ...ਮੈਂ ਤਾਂ ਖਵਾ ਦੂੰਗੀ.. ਮੈਂ ਤਾਂ ਵਿਹਲੀ ਆ..ਮੈਨੂੰ ਤਾਂ ਕੋਈ ਕੰਮ ਹੈ ਨਹੀਂ, ਮੰਜੇ ਤੇ ਲੇਟੀ ਹੋਈ ਆ ਇੱਕ ਵੱਜ ਗਿਆ ਏ...’

ਇਸ ਵੀਡੀਓ ‘ਚ ਉਹ ਕਹਿੰਦੀ ਹੈ ਕਿ ਉਹ ਤਾਂ ਸੋਹਣੀ ਵੀ ਬਹੁਤ ਹੈ, ਇਸ ਵੇਲੇ ਸੁੱਤੀ ਉੱਠੀ ਆ ਤਾਂ ਕਰਕੇ...ਆ ਦੇਖ ਲਓ ਮੈਂ ਕਿੰਨੀ ਸੋਹਣੀ ਆ...’। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਮੁਟਿਆਰ ਦਾ ਨਾਮ ਨਵਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਗਾਇਕ ਦਿਲਜੀਤ ਦੋਸਾਂਝ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

diljit dosanjh toronto show born to shin

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਆਪਣੀ ਅਦਾਕਾਰੀ ਦੇ ਨਾਲ ਉਹ ਬਾਲੀਵੁੱਡ ‘ਚ ਵੀ ਲੋਹਾ ਮੰਨਵਾ ਚੁੱਕੇ ਹਨ। ਫ਼ਿਲਮਾਂ ਦੇ ਨਾਲ ਉਹ ਆਪਣੀ ਮਿਊਜ਼ਿਕ ਐਲਬਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੁੰਦੇ ਰਹਿੰਦੇ ਹਨ। ਏਨੀਂ ਦਿਨੀਂ ਉਹ ਆਪਣੇ ਵਰਲਡ ਟੂਰ ਬੌਰਨ ਟੂ ਸ਼ਾਈਨ ਕਰਕੇ ਚਰਚਾ ‘ਚ ਬਣੇ ਹੁੰਦੇ ਹਨ।

 

 

View this post on Instagram

 

A post shared by DILJIT DOSANJH (@diljitdosanjh)

You may also like