ਦਿਲਪ੍ਰੀਤ ਢਿੱਲੋਂ ਅਤੇ ਮਿਹਰ ਵਾਨੀ ਦਾ ਨਵਾਂ ਗੀਤ ‘ਸ਼ਾਈਨਿੰਗ ਕੋਕਾ’ ਰਿਲੀਜ਼

Reported by: PTC Punjabi Desk | Edited by: Shaminder  |  July 12th 2021 03:37 PM |  Updated: July 12th 2021 04:40 PM

ਦਿਲਪ੍ਰੀਤ ਢਿੱਲੋਂ ਅਤੇ ਮਿਹਰ ਵਾਨੀ ਦਾ ਨਵਾਂ ਗੀਤ ‘ਸ਼ਾਈਨਿੰਗ ਕੋਕਾ’ ਰਿਲੀਜ਼

ਦਿਲਪ੍ਰੀਤ ਢਿੱਲੋਂ ਅਤੇ ਮਿਹਰ ਵਾਨੀ ਦਾ ਨਵਾਂ ਗੀਤ ‘ਸ਼ਾਈਨਿੰਗ ਕੋਕਾ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ਦਿੱਤਾ ਹੈ । ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਵੀਡੀਓ ਬੀ ਟੂਗੈਦਰ ਪ੍ਰੋਸ ਵੱਲੋਂ ਬਣਾਇਆ ਗਿਆ ਹੈ ।

Dilpreet Dhillon, Image From Dilpreet Song

ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਇਹ ਅਦਾਕਾਰਾ ਪੈਸਿਆਂ ਦੀ ਕਮੀ ਕਾਰਨ ਨਹੀਂ ਕਰਵਾ ਪਾ ਰਹੀ ਇਲਾਜ, ਕਿਡਨੀ ਦੀ ਬਿਮਾਰੀ ਨਾਲ ਜੂਝ ਰਹੀ ਅਦਾਕਾਰਾ 

Meharvaani ,, Image From Dilpreet Song

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਪ੍ਰੀਤ ਢਿੱਲੋਂ ਵੱਲੋਂ ਕਈ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਇਸ ਤੋਂ ਇਲਾਵਾ ਮਿਹਰ ਵਾਨੀ ਨੇ ਵੀ ਕਈ ਗੀਤ ਇੰਡਸਟਰੀ ਨੂੰ ਦਿੱਤੇ ਹਨ ।

Meharvaani Image From Dilpreet Song

ਫੀਚਰਿੰਗ ‘ਚ ਦਿਲਪ੍ਰੀਤ ਮਿਹਰ ਵਾਨੀ ਦੇ ਨਾਲ ਨਾਲ ਜੌਰਡਨ ਸੰਧੂ ਵੀ ਨਜ਼ਰ ਆ ਰਹੇ ਹਨ ।ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਹੋਰ ਵੀ ਕਈ ਸਿਤਾਰੇ ਦਿਖਾਈ ਦੇ ਰਹੇ ਹਨ । ਦਿਲਪ੍ਰੀਤ ਢਿੱਲੋਂ ਇਸ ਤੋਂ ਗੁਰਲੇਜ ਅਖਤਰ ਦੇ ਨਾਲ ਵੀ ਕਈ ਹਿੱਟ ਗੀਤ ਗਾ ਚੁੱਕੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network