ਦਿਲਪ੍ਰੀਤ ਢਿੱਲੋਂ ਤੇ ਸ਼ਿਪਰਾ ਗੋਇਲ ਦੇ ਨਵੇਂ ਗੀਤ ‘Sira’ ਨੇ ਪਾਈ ਧੱਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

written by Lajwinder kaur | December 22, 2021 10:03am

ਗਾਇਕ ਦਿਲਪ੍ਰੀਤ ਢਿੱਲੋਂ ਆਪਣੇ ਨਵੇਂ ਗੀਤ ‘ਸਿਰਾ’ Sira ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਇਸ ਗੀਤ ਨੂੰ ਦਿਲਪ੍ਰੀਤ ਢਿੱਲੋਂ ਅਤੇ ਸ਼ਿਪਰਾ ਗੋਇਲ ਨੇ ਮਿਲਕੇ ਗਾਇਆ ਹੈ। ਇਹ ਗੀਤ ਉਨ੍ਹਾਂ ਦੀ ਮਿਊਜ਼ਿਕ ਐਲਬਮ Top 5 EP ‘ਚੋਂ ਹੈ।

ਹੋਰ ਪੜ੍ਹੋ : ਕੈਨੇਡਾ ਤੋਂ ਪਟਿਆਲੇ ਪਹੁੰਚੀ ਗੀਤ ਗਰੇਵਾਲ ਦਾ ਪਤੀ ਪਰਮੀਸ਼ ਵਰਮਾ ਨੇ ਕੀਤਾ ਖ਼ਾਸ ਸਵਾਗਤ, ਦਿਉਰ ਸੁੱਖਨ ਵਰਮਾ ਨੇ ਤਸਵੀਰ ਸ਼ੇਅਰ ਕਰਕੇ ਭਾਬੀ ਬਾਰੇ ਆਖੀ ਇਹ ਗੱਲ...

sira song released

‘ਸਿਰਾ’ ਗੀਤ ਉਨ੍ਹਾਂ ਦੀ ਮਿਊਜ਼ਿਕ ਐਲਬਮ ਦਾ ਪਹਿਲਾ ਗੀਤ ਹੈ। ਜਿਸ ਨੂੰ ਦੋਵਾਂ ਗਾਇਕਾਂ ਨੇ ਕਮਾਲ ਦਾ ਗਾਇਆ ਹੈ। ਇਸ ਗੀਤ ਦੇ ਬੋਲ Kaptaan ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੈ। ਗਾਣੇ ਦੇ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਦਿਲਪ੍ਰੀਤ ਢਿੱਲੋਂ ਅਤੇ ਫੀਮੇਲ ਮਾਡਲ Tindy Kaur । ਗਾਣੇ ਦਾ ਮਿਊਜ਼ਿਕ ਵੀਡੀਓ Director Wiz ਵੱਲੋਂ ਵਿਦੇਸ਼ ‘ਚ ਸ਼ੂਟ ਕੀਤਾ ਗਿਆ ਹੈ। ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਲਈ ਗਾਇਆ ਪਿਆਰਾ ਜਿਹਾ ਗੀਤ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਂ-ਪੁੱਤ ਦਾ ਇਹ ਕਿਊਟ ਜਿਹਾ ਵੀਡੀਓ

dilpreet dhillon and shipra goyal

ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ । ਸਾਲ 2019 ‘ਚ ਆਈ ਉਨ੍ਹਾਂ ਦੀ ਫ਼ਿਲਮ ‘ਜੱਦੀ ਸਰਦਾਰ’ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ ਸੀ। ਬਹੁਤ ਜਲਦ ਉਹ ‘ਸੱਸ ਮੇਰੀ ਨੇ ਮੁੰਡਾ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਦਾ ਟਾਈਟਲ ਬਹੁਤ ਹੀ ਦਿਲਸਪ ਹੈ, ਜਿਸ ਤੋਂ ਲੱਗਦਾ ਹੈ ਇਹ ਫ਼ਿਲਮ ਕਮੇਡੀ ਜੌਨਰ ਵਾਲੀ ਹੋਵੇਗੀ। ਡੀਕੇ ਬੈਂਸ ਦੀ ਡਾਇਰੈਕਸ਼ਨ ਹੇਠ ਇਹ ਫ਼ਿਲਮ ਬਣੇਗੀ ਅਤੇ ਫ਼ਿਲਮ ਦੀ ਕਹਾਣੀ ਕਰਣ ਸੰਧੂ ਅਤੇ ਧੀਰਜ ਕੁਮਾਰ ਨੇ ਲਿਖੀ ਹੈ । ਫ਼ਿਲਮ ‘ਚ ਦਿਲਪ੍ਰੀਤ ਢਿੱਲੋਂ ਦੇ ਨਾਲ-ਨਾਲ ਹੋਰ ਕਈ ਵੱਡੇ ਕਲਾਕਾਰ ਵੀ ਨਜ਼ਰ ਆਉਣਗੇ । ਜਿਸ ‘ਚ ਰੁਪਿੰਦਰ ਰੂਪੀ, ਅਨੀਤਾ ਦੇਵਗਨ, ਭੁਪਿੰਦਰ ਬਰਨਾਲਾ ਸਣੇ ਕਈ ਸਿਤਾਰੇ ਰੌਣਕਾਂ ਲਗਾਉਣਗੇ ।

You may also like