ਅੱਜ ਹੈ ਦਿਲਪ੍ਰੀਤ ਢਿੱਲੋਂ ਦਾ ਬਰਥਡੇਅ, ਗਾਇਕ ਨੇ ਭਾਵੁਕ ਪੋਸਟ ਪਾਉਂਦੇ ਹੋਏ ਆਖੀ ਗੱਲ-‘ਇਹ ਪਹਿਲਾ ਜਨਮ ਦਿਨ ਹੈ ਜਿਸ ਦੀ ਮੈਨੂੰ ਖੁਸ਼ੀ ਨਹੀਂ’

Written by  Lajwinder kaur   |  August 24th 2020 10:33 AM  |  Updated: August 24th 2020 10:38 AM

ਅੱਜ ਹੈ ਦਿਲਪ੍ਰੀਤ ਢਿੱਲੋਂ ਦਾ ਬਰਥਡੇਅ, ਗਾਇਕ ਨੇ ਭਾਵੁਕ ਪੋਸਟ ਪਾਉਂਦੇ ਹੋਏ ਆਖੀ ਗੱਲ-‘ਇਹ ਪਹਿਲਾ ਜਨਮ ਦਿਨ ਹੈ ਜਿਸ ਦੀ ਮੈਨੂੰ ਖੁਸ਼ੀ ਨਹੀਂ’

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਦਿਲਪ੍ਰੀਤ ਢਿੱਲੋਂ ਜੋ ਕਿ ਅੱਜ ਆਪਣਾ 29ਵਾਂ ਜਨਮ ਦਿਨ ਮਨਾ ਰਹੇ ਨੇ । ਪਰ ਉਹ ਆਪਣੇ ਬਰਥਡੇਅ ਨੂੰ ਲੈ ਕੇ ਖੁਸ਼ ਨਹੀਂ ਤੇ ਇਕੱਲਾ ਮਹਿਸੂਸ ਕਰ ਰਹੇ ਨੇ । 

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਲਿਖਿਆ ਹੈ ਕਿ ਇਹ ਪਹਿਲਾ ਜਨਮ ਦਿਨ ਆ ਜਿਸ ਦੀ ਮੈਨੂੰ ਖੁਸ਼ੀ ਨਹੀਂ..29 ਸਾਲਾਂ ਦੀ ਉਮਰ ‘ਚ ਜਿੰਨਾ ਕੁਝ ਮੈਂ ਦੇਖਿਆ ਤੇ ਸਹਿ ਗਿਆ ਉਹ ਮੇਰਾ ਰੱਬ ਹੀ ਜਾਣਦਾ ਹੈ । ਦੂਜੀ ਸਟੋਰੀ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਨੂੰ ਇਕੱਲਾਪਣ ਮਹਿਸੂਸ ਹੋ ਰਿਹਾ ਹੈ ।

 

ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਮੁੜ ਤੋਂ ਗਾਇਕੀ ਵੱਲ ਰੁਖ ਕੀਤਾ ਹੈ । ਪਿੱਛੇ ਜਿਹੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਬਹੁਤ ਉਤਰਾਅ ਚੜ੍ਹਾਅ ਚੱਲ ਰਹੇ ਸਨ । ਜਿਸ ਕਰਕੇ ਉਹ ਸੁਰਖੀਆਂ ‘ਚ ਬਣੇ ਹੋਏ ਸਨ । ਪਰ ਹੁਣ ਉਹ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network