ਦਿਲਪ੍ਰੀਤ ਢਿੱਲੋਂ ਨੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਖੁਸ਼ਖਬਰੀ, ਐਲਬਮ ਦੇ ਪਹਿਲੇ ਗਾਣੇ ਦਾ ਕੀਤਾ ਐਲਾਨ

written by Lajwinder kaur | February 17, 2021

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ । ਜੀ ਹਾਂ ਉਹ ਬਹੁਤ ਜਲਦ ਆਪਣੇ ਨਵੀਂ ਐਲਬਮ ‘NEXT CHAPTER’ ਦਾ ਪਹਿਲਾ ਗੀਤ ਲੈ ਕੇ ਆ ਰਹੇ ਨੇ। dilpreet dhillon shared his album next chapter's first song poster ਹੋਰ ਪੜ੍ਹੋ : ਨਵਾਂ ਪੰਜਾਬੀ ਗੀਤ ‘SUIT PURANE’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਿਪਰਾ ਗੋਇਲ ਤੇ ਇੰਦਰ ਚਾਹਲ ਦੀ ਖੱਟੀ-ਮਿੱਠੀ ਨੋਕ-ਝੋਕ, ਦੇਖੋ ਵੀਡੀਓ
ਉਨ੍ਹਾਂ ਨੇ ਗਾਣੇ ਦਾ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ਤੇ ਲਿਖਿਆ ਹੈ- ‘ਐਲਬਮ ਦਾ ਪਹਿਲਾ ਗਾਣਾ 24 ਤਾਰੀਖ ਨੂੰ’। ‘JATT TE JAWANI’ਗਾਣੇ ਨੂੰ ਗਾਉਂਦੇ ਹੋਏ ਨਜ਼ਰ ਆਉਣਗੇ ਦਿਲਪ੍ਰੀਤ ਢਿੱਲੋਂ ਤੇ ਫੀਚਰਿੰਗ ਕਰਨ ਔਜਲਾ ਕਰਨਗੇ। ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੋਵੇਗਾ । ਗਾਣੇ ਦਾ ਵੀਡੀਓ ਆਗਮ ਮਾਨ ਤੇ ਅਜ਼ੀਮ ਮਾਨ ਨੇ ਮਿਲਕੇ ਤਿਆਰ ਕੀਤਾ ਹੈ । ਇਹ ਪੂਰਾ ਗੀਤ 24 ਫਰਵਰੀ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ । image of dilpreet dhillon ਜੇ ਗੱਲ ਕਰੀਏ ਦਿਲਪ੍ਰੀਤ ਢਿਲੋਂ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ । ਸਾਲ 2019 ‘ਚ ਆਈ ਉਨ੍ਹਾਂ ਦੀ ਫ਼ਿਲਮ ‘ਜੱਦੀ ਸਰਦਾਰ’ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ ਸੀ। inside image of dilpreet dhillon at farmer protest  

 
View this post on Instagram
 

A post shared by Dilpreet Dhillon (@dilpreetdhillon1)

0 Comments
0

You may also like