ਜੋ ਕੰਮ ਅਕਸ਼ੈ ਕੁਮਾਰ ਅੱਜ ਤੱਕ ਨਹੀਂ ਕਰ ਸੱਕਿਆ, ਉਹ ਕੰਮ ਸੱਸ ਡਿੰਪਲ ਨੇ ਕਰ ਦਿਖਾਇਆ 

written by Rupinder Kaler | May 23, 2019

ਹਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਕ੍ਰਿਸਟੋਫਰ ਨੋਲਨ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਇਸ ਫ਼ਿਲਮ ਦਾ ਨਾਂਅ ਟੇਨੇਟ ਹੋਵੇਗਾ । ਇਸ ਫ਼ਿਲਮ ਵਿੱਚ ਹਾਲੀਵੁੱਡ ਦੇ ਕਈ ਵੱਡੇ ਸਿਤਾਰੇ ਹੋਣਗੇ । ਪਰ ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਲਈ ਅਕਸ਼ੈ ਕੁਮਾਰ ਦੀ ਸੱਸ ਡਿੰਪਲ ਕਪਾਡੀਆ ਨੂੰ ਵੀ ਕਾਸਟ ਕੀਤਾ ਗਿਆ ਹੈ । https://www.instagram.com/p/Bv4t4egDZkv/?utm_source=ig_embed ਇਹ ਪਹਿਲਾ ਮੌਕਾ ਹੈ ਜਦੋਂ ਹਾਲੀਵੁੱਡ ਦੇ ਕਿਸੇ ਡਾਇਰੈਕਟਰ ਨੇ ਕਿਸੇ ਭਾਰਤੀ ਸਿਤਾਰੇ ਨੂੰ ਆਪਣੀ ਫ਼ਿਲਮ ਲਈ ਕਾਸਟ ਕੀਤਾ ਹੋਵੇ।  ਡਿੰਪਲ ਲਈ ਵਿਸ਼ਵ ਪੱਧਰ ਤੇ ਆਪਣੇ ਟੈਲੇਂਟ ਨੂੰ ਦਿਖਾਉਣ ਦਾ ਇਹ ਸਭ ਤੋਂ ਵਧੀਆ ਮੌਕਾ ਹੈ । ਇਹ ਫ਼ਿਲਮ ਐਕਸਨ ਨਾਲ ਭਰਪੂਰ ਹੋਣ ਵਾਲੀ ਹੈ । ਫ਼ਿਲਮ ਨੂੰ 7 ਦੇਸ਼ਾਂ ਵਿੱਚ ਫ਼ਿਲਮਾਇਆ ਗਿਆ ਹੈ । https://www.instagram.com/p/Bxh2Uj-jVl4/?utm_source=ig_embed ਇਸ ਫ਼ਿਲਮ ਨੂੰ ਸ਼ੂਟ ਕਰਨ ਲਈ ਆਈਮੈਕਸ ਤੇ 70 ਐੱਮ ਐੱਮ ਫ਼ਿਲਮ ਦਾ ਸਹਾਰਾ ਲਿਆ ਗਿਆ ਹੈ । ਖ਼ਬਰਾਂ ਦੀ ਮੰੰਨੀਏ ਤਾਂ ਇਹ ਫ਼ਿਲਮ 17 ਜੁਲਾਈ 2020 ਵਿੱਚ ਰਿਲੀਜ਼ ਕੀਤੀ ਜਾਵੇਗੀ । ਇਸ ਤੋਂ ਪਹਿਲਾਂ ਇਸ ਡਾਇਰੈਕਟਰ ਨੇ ਦੂਜੇ ਵਿਸ਼ਵ ਯੁੱਧ ਦੀ ਇੱਕ ਘਟਨਾ ਨੂੰ ਲੈ ਕੇ ਫ਼ਿਲਮ ਬਣਾਈ ਸੀ । ਇਸ ਫ਼ਿਲਮ ਨੂੰ ਲੈ ਕੇ ਲੋਕ ਅੱਜ ਵੀ ਬੈਸਟ ਫ਼ਿਲਮ ਦੱਸਦੇ ਹਨ ।  

0 Comments
0

You may also like