ਇਸ ਵਜ੍ਹਾ ਕਰਕੇ ‘ਬੌਬੀ’ ਫ਼ਿਲਮ ਦੇ ਕੁਝ ਦ੍ਰਿਸ਼ਾਂ ਵਿੱਚ ਨਹੀਂ ਦਿਖਾਏ ਗਏ ਡਿੰਪਲ ਕਪਾਡੀਆ ਦੇ ਹੱਥ …!

written by Rupinder Kaler | June 08, 2020

ਡਿੰਪਲ ਕਪਾਡੀਆ ਦਾ ਜਨਮ 8 ਜੂਨ 1957 ਨੂੰ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ । ਉਹਨਾਂ ਦੇ ਪਿਤਾ ਦਾ ਨਾਂਅ ਚੁੰਨੀ ਲਾਲ ਭਾਈ ਕਪਾਡੀਆ ਸੀ, ਜਿਹੜੇ ਕਿ ਬਹੁਤ ਵੱਡੇ ਵਪਾਰੀ ਸਨ । ਡਿੰਪਲ ਕਪਾਡੀਆ ਆਪਣੇ ਭੈਣ ਭਰਾਵਾਂ ਵਿੱਚ ਸਭ ਤੋਂ ਵੱਡੀ ਹੈ । ਡਿੰਪਲ ਦੀਆਂ ਦੋ ਛੋਟੀਆਂ ਭੈਣਾਂ ਤੇ ਇੱਕ ਭਰਾ ਹੈ । ਭੈਣ ਸਿੰਪਲ ਕਪਾਡੀਆ ਵੀ ਇਕ ਅਦਾਕਾਰਾ ਰਹੀ ਹੈ । ਰੀਮਾ ਤੇ ਭਰਾ ਮੁੰਨਾ ਹੈ । ਡਿੰਪਲ ਨੇ 15 ਸਾਲ ਦੀ ਉਮਰ ਵਿੱਚ ਫ਼ਿਲਮ ਬੌਬੀ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।

https://www.instagram.com/p/B__k5vHDNh-/

ਇਸ ਫ਼ਿਲਮ ਤੋਂ ਬਾਅਦ ਉਹ ਰਾਤੋ ਰਾਤ ਸਟਾਰ ਬਣ ਗਈ ਸੀ । ਡਿੰਪਲ ਦਾ 15 ਸਾਲ ਵੱਡੇ ਅਦਾਕਾਰ ਰਾਜੇਸ਼ ਖੰਨਾ ਨਾਲ ਵਿਆਹ ਹੋਇਆ ਸੀ । ਵਿਆਹ ਤੋਂ ਬਾਅਦ ਰਾਜੇਸ਼ ਖੰਨਾ ਨੇ ਡਿੰਪਲ ਨੂੰ ਫ਼ਿਲਮਾਂ ਤੋਂ ਦੂਰ ਰਹਿਣ ਲਈ ਕਿਹਾ ਪਰ ਇਸ ਤੋਂ ਪਹਿਲਾਂ ਹੀ ਡਿੰਪਲ ਬੌਬੀ ਫ਼ਿਲਮ ਸਾਈਨ ਕਰ ਚੁੱਕੀ ਸੀ ਜਿਸ ਕਰਕੇ ਉਸ ਨੇ ਇਹ ਫ਼ਿਲਮ ਕਰਨੀ ਹੀ ਸੀ ।

[embed]https://www.instagram.com/p/ByccH5DlseH/?utm_source=ig_embed[/embed]

ਇਸ ਫ਼ਿਲਮ ਕਰਕੇ ਰਾਜੇਸ਼ ਖੰਨਾ ਨੂੰ ਆਪਣਾ ਹਨੀਮੂਨ ਵੀ ਟਾਲਣਾ ਪਿਆ । ਫ਼ਿਲਮ ਦੀ ਸ਼ੂਟਿੰਗ ਦੌਰਾਨ ਡਿੰਪਲ ਦੇ ਹੱਥਾਂ ਤੇ ਮਹਿੰਦੀ ਲੱਗੀ ਹੋਈ ਸੀ ਜਿਸ ਵਜ੍ਹਾ ਕਰਕੇ ਡਿੰਪਲ ਨੂੰ ਕਈ ਸੀਨ ਦੀ ਸ਼ੂਟਿੰਗ ਦੌਰਾਨ ਆਪਣੇ ਹੱਥ ਛੁਪਾਉਣੇ ਪਏ ਸਨ । ਰਾਜੇਸ਼ ਖੰਨਾ ਨਾਲ ਡਿੰਪਲ ਦਾ ਵਿਆਹ ਸਿਰਫ 10 ਸਾਲ ਤੱਕ ਹੀ ਚੱਲ ਸੱਕਿਆ । ਦੋਹਾਂ ਦੀਆਂ ਦੋ ਬੇਟੀਆਂ ਰਿੰਕੀ ਖੰਨਾ ਤੇ ਟਵਿੰਕਲ ਖੰਨਾ ਹਨ । ਇਸ ਤੋਂ ਬਾਅਦ ਸੰਨੀ ਦਿਓਲ ਤੇ ਡਿੰਪਲ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ।

[embed]https://www.instagram.com/p/Bw50i6qlGQc/?utm_source=ig_embed[/embed]

You may also like