ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਸ ਸੈਲੀਬ੍ਰੇਟੀ ਦੇ ਘਰ ਗੂੰਜੀਆਂ ਕਿਲਕਾਰੀਆਂ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Written by  Shaminder   |  April 13th 2020 01:33 PM  |  Updated: April 13th 2020 01:33 PM

ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਸ ਸੈਲੀਬ੍ਰੇਟੀ ਦੇ ਘਰ ਗੂੰਜੀਆਂ ਕਿਲਕਾਰੀਆਂ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ । ਇਸ ਬੀਮਾਰੀ ਕਾਰਨ ਲੋਕ ਸਹਿਮੇ ਹੋਏ ਨੇ ਅਤੇ ਘਰਾਂ ‘ਚ ਰਹਿ ਕੇ ਆਪਣਾ ਸਮਾਂ ਬਤੀਤ ਕਰ ਰਹੇ ਨੇ । ਪਰ ਅਜਿਹੇ ‘ਚ ਇੱਕ ਸੈਲੀਬ੍ਰੇਟੀ ਜੋੜਾ ਅਜਿਹਾ ਵੀ ਹੈ । ਜਿਸ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਿੱਗ ਬੌਸ ਦੀ ਦੀ ਸਾਬਕਾ ਪ੍ਰਤੀਭਾਗੀ ਡਿੰਪੀ ਗਾਂਗੂਲੀ ਦੀ । ਜਿਸ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਹੈ ।

https://www.instagram.com/p/B8jU8EInmm_/

ਜੀ ਹਾਂ 11 ਅਪ੍ਰੈਲ ਵਾਲੇ ਦਿਨ ਉਨ੍ਹਾਂ ਨੇ ਇੱਕ ਪਿਆਰੇ ਜਿਹੇ ਪੁੱਤਰ ਨੂੰ ਜਨਮ ਦਿੱੱਤਾ ਹੈ । ਨਵੇਂ ਮਾਤਾ ਪਿਤਾ ਨੇ ਆਪਣੇ ਬੇਟੇ ਦੇ ਜਨਮ ਦੀ ਖੁਸ਼ੀ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਆਪਣੇ ਬੱਚੇ ਦਾ ਨਾਮ ਆਰਿਅਨ ਰੱਖਿਆ ਹੈ ।

https://www.instagram.com/p/B-3xkYrnqgk/

ਦੱਸ ਦਈਏ ਕਿ ਡਿੰਪੀ ਗਾਂਗੂਲੀ ਨੇ ਰਾਹੁਲ ਮਹਾਜਨ ਦੇ ਨਾਲ ਡਾਈਵੋਰਸ ਤੋਂ ਬਾਅਦ ਦੁਬਈ ਦੁ ਰਹਿਣ ਵਾਲੇ ਬਿਜਨੇਸਮੈਨ ਰੋਹਿਤ ਰਾਏ ਨਾਲ ਵਿਆਹ ਕਰਵਾ ਲਿਆ ਸੀ । ਜਿਨ੍ਹਾਂ ਤੋਂ ਉਨ੍ਹਾਂ ਦੀ ਇੱਕ ਧੀ ਰੇਆਨਾ ਦਾ ਵੀ ਜਨਮ ਹੋਇਆ ਸੀ ।

https://www.instagram.com/p/B-6MMj9n2Q2/

ਦੱਸ ਦਈਏ ਕਿ ਡਿੰਪੀ ਨੇ ਰਾਹੁਲ ਮਹਾਜਨ ‘ਤੇ ਕੁੱਟਮਾਰ ਸਣੇ ਕਈ ਸੰਗੀਨ ਇਲਜ਼ਾਮ ਲਗਾਏ ਸਨ ਅਤੇ ਜਿਸ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ ਸੀ । ਰਾਹੁਲ ਮਹਾਜਨ ਦੇ ਪਿਤਾ ਬੀਜੇਪੀ ਦੇ ਆਗੂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network