
ਦੀਪਿਕਾ ਕੱਕੜ (Dipika Kakar) ਨੇ ਸ਼ੋਏਬ ਦੇ ਨਾਲ ਵਿਆਹ ਤੋਂ ਬਾਅਦ ਇਸਲਾਮ ਧਰਮ ਕਬੂਲ ਕਰ ਲਿਆ ਹੈ।। ਪਰ ਦੋਵਾਂ ਨੇ ਕਦੇ ਵੀ ਆਪਣੇ ਵਿਚਾਲੇ ਧਰਮ ਨੂੰ ਨਹੀਂ ਆਉਣ ਦਿੱਤਾ । ਉਸ ਨੇ ਸ਼ੋਏਬ ਇਬ੍ਰਾਹੀਮ ਦੇ ਨਾਲ ਨਿਕਾਹ ਕਰਵਾਉਣ ਤੋਂ ਬਾਅਦ ਇਸਲਾਮ ਧਰਮ ਸਵੀਕਾਰ ਕਰ ਲਿਆ ਹੈ ਅਤੇ ਆਪਣਾ ਨਾਮ ਵੀ ਬਦਲ ਲਿਆ ਹੈ । ਹੁਣ ਉਹ ਦੀਪਿਕਾ ਤੋਂ ਫੈਜ਼ਾ ਇਬ੍ਰਾਹੀਮ ਬਣ ਗਈ ਹੈ ।

ਹੋਰ ਪੜ੍ਹੋ : ਵਿਦੇਸ਼ ਤੋਂ ਭਾਰਤ ਪਰਤੇ ਗਾਇਕ ਦਿਲਜੀਤ ਦੋਸਾਂਝ, ਮੰਦਰ ਦੇ ਵੀ ਕੀਤੇ ਦਰਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ
ਮਸ਼ਹੂਰ ਟੀਵੀ ਸ਼ੋਅ ‘ਸਸੂਰਾਲ ਸਿਮਰ ਕਾ’ ‘ਚ ਨਜ਼ਰ ਆ ਚੁੱਕੀ ਦੀਪਿਕਾ ਕੱਕੜ ਅਤੇ ਸ਼ੋਏਬ ਇਬ੍ਰਾਹੀਮ ਇੰਡਸਟਰੀ ਦੇ ਫੇਵਰੇਟ ਕਪਲ ਚੋਂ ਇੱਕ ਹਨ । ਦੋਨਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਪਰ ਬੀਤੇ ਦਿਨੀਂ ਅਦਾਕਾਰਾ ਨੂੰ ਟ੍ਰੋਲਰਸ ਦਾ ਸਾਹਮਣਾ ਕਰਨਾ ਪਿਆ ਸੀ ।

ਹੋਰ ਪੜ੍ਹੋ : 21 ਸਾਲ ਬਾਅਦ ਪ੍ਰੀਤੀ ਸੱਪਰੂ ਨੂੰ ਮਿਲੀ ਸਤਿੰਦਰ ਸੱਤੀ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ
ਕਿਉਂਕਿ ਇੱਕ ਫੈਨ ਨੇ ਜਦੋਂ ਦੀਪਿਕਾ ਨੂੰ ਡਿੱਗਣ ਤੋਂ ਬਚਾਇਆ ਸੀ ਤਾਂ ਅਦਾਕਾਰਾ ਉਸ ‘ਤੇ ਭੜਕ ਗਈ ਸੀ ਅਤੇ ਉਸ ਫੈਨ ਨੂੰ ਦੂਰ ਰਹਿਣ ਲਈ ਆਖਿਆ ਸੀ । ਜਿਸ ਤੋਂ ਬਾਅਦ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ । ਜਿਸ ਤੋਂ ਬਾਅਦ ਇਸ ਜੋੜੀ ਨੇ ਆਪਣੇ ਤਰੀਕੇ ਦੇ ਨਾਲ ਟ੍ਰੋਲਰਸ ਨੂੰ ਜਵਾਬ ਵੀ ਦਿੱਤਾ ਸੀ ।

ਦੀਪਿਕਾ ਅਤੇ ਸ਼ੋਏਬ ਅਕਸਰ ਦਰਸ਼ਕਾਂ ਦੇ ਨਾਲ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਦੀਪਿਕਾ ਨੇ ਆਪਣੀ ਨਨਾਣ ਦੇ ਵਿਆਹ ‘ਤੇ ਵੀ ਡਾਂਸ ਕਰਕੇ ਖੂਬ ਸਮਾਂ ਬੰਨਿਆ ਸੀ । ਦੀਪਿਕਾ ਦੀਵਾਲੀ, ਈਦ ਅਤੇ ਹੋਰ ਸਭ ਤਿਉਹਾਰਾਂ ਨੂੰ ਬੜੇ ਹੀ ਜੋਸ਼-ਖਰੋਸ਼ ਦੇ ਨਾਲ ਮਨਾਉਂਦੀ ਹੋਈ ਨਜ਼ਰ ਆਉਂਦੀ ਹੈ ।
View this post on Instagram