ਫੌਜਾ ਸਿੰਘ ਦੀ ਜ਼ਿੰਦਗੀ ਤੇ ਬਣੇਗੀ ਬਾਲੀਵੁੱਡ ਫ਼ਿਲਮ, ਡਾਇਰੈਕਟਰ ਉਮੰਗ ਕੁਮਾਰ ਨੇ ਕੀਤਾ ਐਲਾਨ

written by Rupinder Kaler | January 21, 2021

ਜਦੋਂ ਵੀ ਲੰਮੀ ਦੌੜ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਨਾਂਅ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਫੌਜਾ ਸਿੰਘ ਦਾ ਆਉਂਦਾ ਹੈ । 1911 ਵਿੱਚ ਜਨਮੇ ਫੌਜਾ ਸਿੰਘ ਦੀਆਂ ਲੱਤਾਂ ਬਚਪਨ ਤੋਂ ਹੀ ਕਮਜ਼ੋਰ ਸਨ । ਕਹਿੰਦੇ ਹਨ ਜਿਸ ਦੀ ਵਜ੍ਹਾ ਕਰਕੇ ਉਹ ਜ਼ਿਆਦਾ ਚੱਲ ਫਿਰ ਨਹੀਂ ਸਨ ਸਕਦੇ । ਪਰ 104 ਸਾਲ ਦੀ ਉਮਰ ਵਿੱਚ ਉਹ ਮੈਰਾਥਨ ਵਿੱਚ ਹਿੱਸਾ ਲੈਂਦੇ ਰਹੇ ਹਨ । ਉਹ ਦੁਨੀਆ ਦੇ ਸਭ ਤੋਂ ਬਜ਼ੁਰਗ ਦੌੜਾਕ ਹਨ । ਸਾਰੀ ਦੁਨੀਆ ਉਹਨਾਂ ਨੂੰ ਸਲਾਮ ਕਰਦੀ ਹੈ ।

ਹੋਰ ਪੜ੍ਹੋ :

ਦੇਸ਼ ‘ਚ ਲੱਗੇ ਲਾਕਡਾਊਨ ‘ਤੇ ਬਣਨ ਜਾ ਰਹੀ ‘ਇੰਡੀਆ ਲਾਕਡਾਊਨ’ ਫ਼ਿਲਮ, ਫ਼ਿਲਮ ਦਾ ਫ੍ਰਸਟ ਲੁੱਕ ਹੋਇਆ ਜਾਰੀ

ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮ ਦਿਨ ’ਤੇ ਭੈਣ ਸ਼ਵੇਤਾ ਨੇ ਕੀਤਾ ਵੱਡਾ ਐਲਾਨ, ਸੁਸ਼ਾਂਤ ਦੀ ਯਾਦ ‘ਚ ਇਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਏਨੇਂ ਲੱਖ ਦੀ ਸ਼ਕਾਲਰਸ਼ਿਪ

faujja

ਉਹਨਾਂ ਦੀ ਦੌੜ ਨੂੰ ਦੇਖਦੇ ਹੋਏ ਟਰਬਨ ਟ੍ਰੇਨੇਡੋ ਤੇ ਰਨਿੰਗ ਬਾਬਾ ਦਾ ਖਿਤਾਬ ਦਿੱਤਾ ਗਿਆ ਹੈ । ਇਸ ਸਭ ਦੇ ਚਲਦੇ ਨਿਰਦੇਸ਼ਕ ਉਮੰਗ ਕੁਮਾਰ ਨੇ ਉਹਨਾਂ ਦੇ ਜੀਵਨ ਤੇ ਫ਼ਿਲਮ ਬਨਾਉਣ ਦਾ ਐਲਾਨ ਕੀਤਾ ਹੈ । ਮੈਰੀ ਕਾਮ, ਸਰਬਜੀਤ, ਤੇ ਪੀ ਐਮ ਮੋਦੀ ਤੋਂ ਬਾਅਦ ਫੌਜਾ ਸਿੰਘ ਉਹਨਾਂ ਦੀ ਚੌਥੀ ਬਾਇਓਪਿਕ ਹੋਵੇਗੀ ।

ਫਿਲਹਾਲ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਕਿ ਫੌਜਾ ਸਿੰਘ ਦਾ ਕਿਰਦਾਰ ਕੌਣ ਕਰੇਗਾ । ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਖੁਸ਼ਵੰਤ ਸਿੰਘ ਦੀ ਕਿਤਾਬ ਟਰਬਨ ਟ੍ਰੈਨੇਡੋ ਤੇ ਅਧਾਰਿਤ ਹੋਵੇਗੀ । ਇਸ ਤੋਂ ਪਹਿਲਾਂ ਵੀ ਖੁਸ਼ਵੰਤ ਸਿੰਘ ਨੇ ਇੱਕ ਕਿਤਾਬ ਲਿਖੀ ਸੀ ਜਿਸ ਵਿੱਚ ਫੌਜਾ ਸਿੰਘ ਦਾ ਜਿਕਰ ਕੀਤਾ ਗਿਆ ਸੀ ।

ਉਹਨਾਂ ਨੇ ਦੱਸਿਆ ਸੀ ਕਿ 84 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਮੈਰਾਥਨ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ । ਜਦੋਂ ਉਹ ਦੌੜਦੇ ਹਨ ਤਾਂ ਜ਼ਿੰਦਗੀ ਮੁਸਕਰਾਉਂਦੀ ਹੈ । ਹੁਣ 110 ਸਾਲ ਦੀ ਉਮਰ ਵਿੱਚ ਉਹਨਾਂ ਦੌੜਨਾ ਬੰਦ ਕਰ ਦਿੱਤਾ ਹੈ ।

0 Comments
0

You may also like