ਦਿਸ਼ਾ ਪਟਾਨੀ ਨੇ ਖ਼ਾਸ ਅੰਦਾਜ਼ ਬੁਆਏਫ੍ਰੈਂਡ ਟਾਈਗਰ ਸ਼ਰੌਫ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Pushp Raj | March 03, 2022

ਬਾਲੀਵੁੱਡ ਦੇ ਸੁਪਰ ਟੈਲੈਂਟਿਡ ਹੀਰੋ ਟਾਈਗਰ ਸ਼ਰੌਫ (Tiger Shroff ) ਨੇ 2 ਮਾਰਚ ਨੂੰ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ ਅਭਿਨੇਤਾ ਦੇ ਫੈਨਜ਼ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਨਮਦਿਨ ਦੀਆਂ ਵਧਾਈਆਂ ਦਿੱਤੀਆ। ਇਸ ਦੇ ਨਾਲ ਹੀ ਟਾਈਗਰ ਸ਼ਰੌਫ ਦੀ ਖ਼ਾਸ ਦੋਸਤ ਅਤੇ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ (Disha Patani) ਨੇ ਟਾਈਗਰ ਨੂੰ ਉਨ੍ਹਾਂ ਦੇ ਜਨਮਦਿਨ (Tiger Shroff birthday) ਮੌਕੇ ਖ਼ਾਸ ਤੇ ਪਿਆਰ ਭਰੇ ਅੰਦਾਜ਼ ਵਿੱਚ ਵਧਾਈ ਦਿੱਤੀ।

ਦਿਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬੁਆਏਫ੍ਰੈਂਡ ਟਾਈਗਰ ਸ਼ਰਾਫ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਨਾਲ ਦਿਸ਼ਾ ਨੇ ਟਾਈਗਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇੱਕ ਖ਼ਾਸ ਨੋਟ ਵੀ ਲਿਖਿਆ ਹੈ।

ਦਿਸ਼ਾ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, " ਜਨਮਦਿਨ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਤੁਹਾਡਾ ਧੰਨਵਾਦ❤️🤗🤗🌸, ਤੁਸੀਂ ਬਹੁਤ ਸੋਹਣੇ ਹੋ 🌸 @tigerjackieshroff

ਇਸ ਦੇ ਨਾਲ ਹੀ ਦਿਸ਼ਾ ਦੇ ਜਨਮਦਿਨ ਵਿਸ਼ ਪੋਸਟ ਉੱਤੇ ਟਾਈਗਰ ਸ਼ਰੌਫ ਦੀ ਭੈਣ ਆਇਸ਼ਾ ਸ਼ਰੌਫ ਦਾ ਰਿਐਕਸ਼ਨ ਆਇਆ ਹੈ ਪਰ ਟਾਈਗਰ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਆਇਸ਼ਾ ਨੇ ਕੁਮੈਂਟ ਬਾਕਸ ਵਿੱਚ ਹਾਰਟ ਤੇ ਸਮਾਈਲੀ ਈਮੋਜ਼ੀ ਬਣਾਏ ਹਨ।

ਹੋਰ ਪੜ੍ਹੋ :  ਟਾਈਗਰ ਸ਼ਰੌਫ ਨੇ ਆਪਣੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਚੈਲੇਂਜ, ਵੀਡੀਓ ਵੇਖ ਕੇ ਹੋ ਜਾਓਗੇ ਹੈਰਾਨ

ਤੁਹਾਨੂੰ ਦੱਸ ਦੇਈਏ ਕਿ ਟਾਈਗਰ ਅਤੇ ਦਿਸ਼ਾ ਨੂੰ ਲੈ ਕੇ ਬਾਲੀਵੁੱਡ ਵਿੱਚ ਇਹ ਖਬਰਾਂ ਆ ਰਹੀਆਂ ਹਨ ਕਿ ਇਹ ਜੋੜਾ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਿਹਾ ਹੈ, ਪਰ ਦੋਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ।

ਦੱਸ ਦਈਏ ਕਿ ਦਿਸ਼ਾ ਪਟਾਨੀ ਨੇ ਵੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਜਿਵੇਂ ਕਿ ਐਮਐਸ ਧੋਨੀ, ਇੱਕ ਵਿਲਨ-2, ਕੁੰਗ ਫੂ ਯੋਗਾ ਤੇ ਬਾਗੀ 3 ਵਿੱਚ ਕੰਮ ਕਰ ਚੁੱਕੀ ਹੈ। ਉਹ ਆਉਣ ਵਾਲੀ ਅਗਲੀ ਫ਼ਿਲਮ ਯੋਧਾ ਦੇ ਵਿੱਚ ਨਜ਼ਰ ਆਵੇਗੀ। ਉਥੇ ਹੀ ਦੂਜੇ ਪਾਸੇ ਟਾਈਗਰ ਸ਼ਰੌਫ 'ਗਣਪਤ', 'ਹੀਰੋਪੰਤੀ-2' ਅਤੇ 'ਬਾਗੀ-4' ਵਰਗੀਆਂ ਫਿਲਮਾਂ 'ਚ ਨਜ਼ਰ ਆਉਣਗੇ।

You may also like