
Jasmin Bhasin viral video: ਟੈਲੀਵਿਜ਼ਨ ਅਦਾਕਾਰਾ ਜੈਸਮੀਨ ਭਸੀਨ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਦੁਲਹਣ ਬਣੀ ਹੋਈ ਨਜ਼ਰ ਆ ਰਹੀ ਹੈ। ਐਲੀ ਗੋਨੀ ਦੀ ਨਹੀਂ ਸਗੋਂ ਇਸ ਗਾਇਕ ਦੀ ਦੁਲਹਣ ਬਈ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਰਾਖੀ ਸਾਵੰਤ ਨੇ ਸਾਂਝਾ ਕੀਤਾ ਆਪਣੇ ਵਿਆਹ ਦਾ ਅਣਦੇਖਿਆ ਵੀਡੀਓ, ਜਾਣੋ ਕਿਉਂ ਵਿਆਹ ਨੂੰ ਛੁਪਾ ਕੇ ਰੱਖਿਆ ਸੀ?

ਗਾਇਕ ਟੋਨੀ ਕੱਕੜ ਦੁਆਰਾ ਸ਼ੇਅਰ ਕੀਤਾ ਗਿਆ ਇੱਕ ਵੀਡੀਓ ਹੈ ਜੋ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਜੈਸਮੀਨ ਦੁਲਹਨ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ ਅਤੇ ਟੋਨੀ ਕੱਕੜ ਜੋ ਕਿ ਲਾੜਾ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਜੈਸਮੀਨ ਤੇ ਟੋਨੀ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ।

ਦੋਵਾਂ ਨੇ ਗਲ ਵਿੱਚ ਵਰਮਾਲਾ ਵੀ ਪਹਿਨੀ ਹੋਈ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ। ਦਰਅਸਲ, ਜੈਸਮੀਨ ਅਸਲ ਜ਼ਿੰਦਗੀ 'ਚ ਟੀਵੀ ਐਕਟਰ ਅਲੀ ਗੋਨੀ ਨੂੰ ਡੇਟ ਕਰ ਰਹੀ ਹੈ, ਅਜਿਹੇ 'ਚ ਪ੍ਰਸ਼ੰਸਕ ਇਸ ਵੀਡੀਓ ਨੂੰ ਦੇਖ ਕੇ ਪਰੇਸ਼ਾਨ ਹਨ ਕਿ ਆਖਿਰ ਅਜਿਹਾ ਕੀ ਹੈ ਕਿ ਜੈਸਮੀਨ ਟੋਨੀ ਕੱਕੜ ਨਾਲ ਦੁਲਹਨ ਦੇ ਰੂਪ 'ਚ ਨਜ਼ਰ ਆ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਜਲਦ ਹੀ ਟੋਨੀ ਨਾਲ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਚੱਲ ਰਹੀ ਹੈ। ਟੋਨੀ ਨੇ ਸੋਸ਼ਲ ਮੀਡੀਆ 'ਤੇ ਉਸੇ ਵੀਡੀਓ ਦੀ ਇੱਕ ਝਲਕ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਲਾੜਾ-ਲਾੜੀ ਦੇ ਰੂਪ 'ਚ ਕਾਫੀ ਕਿਊਟ ਨਜ਼ਰ ਆ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਵੀਡੀਓ 'ਚ ਦੋਵਾਂ ਦੀ ਕਮਿਸਟਰੀ ਨੂੰ ਫੈਨਜ਼ ਕਿੰਨਾ ਕੁ ਪਸੰਦ ਕਰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਟੈਲੀਵਿਜ਼ਨ ਇੰਡਸਟਰੀ ਦਾ ਜਾਣਿਆ-ਪਹਿਚਾਣਿਆ ਨਾਂ ਹੈ। ਉਸ ਨੂੰ ਬਿੱਗ ਬੌਸ ਸੀਜ਼ਨ 14 ਰਾਹੀਂ ਪਹਿਚਾਣ ਮਿਲੀ ਜਿਸ ਵਿੱਚ ਉਹ ਇੱਕ ਪ੍ਰਤੀਯੋਗੀ ਵਜੋਂ ਪਹੁੰਚੀ ਸੀ। ਇਸ ਤੋਂ ਇਲਾਵਾ ਜੈਸਮੀਨ ਨੇ 'ਫੀਅਰ ਫੈਕਟਰ: 'ਖਤਰੋਂ ਕੇ ਖਿਲਾੜੀ-9' 'ਚ ਵੀ ਹਿੱਸਾ ਲਿਆ। ਇਸ ਤੋਂ ਇਲਾਵਾ ਜੈਸਮੀਨ ਨੇ ਕਈ ਟੀਵੀ ਸੀਰੀਅਲ ਵੀ ਕੀਤੇ ਨੇ। ਪਿਛਲੇ ਸਾਲ ਰਿਲੀਜ਼ ਹੋਈ ਪੰਜਾਬੀ ਫ਼ਿਲਮ ਹਨੀਮੂਨ ਵਿੱਚ ਵੀ ਉਹ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।
View this post on Instagram