ਕੀ ਜੈਸਮੀਨ ਭਸੀਨ ਨੇ ਕਰਵਾ ਲਈ ਮੰਗਣੀ? ਵੈਲੇਨਟਾਈਨ ਡੇਅ ‘ਤੇ ਹੀਰੇ ਦੀ ਅੰਗੂਠੀ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

Written by  Lajwinder kaur   |  February 15th 2023 10:00 AM  |  Updated: February 15th 2023 10:00 AM

ਕੀ ਜੈਸਮੀਨ ਭਸੀਨ ਨੇ ਕਰਵਾ ਲਈ ਮੰਗਣੀ? ਵੈਲੇਨਟਾਈਨ ਡੇਅ ‘ਤੇ ਹੀਰੇ ਦੀ ਅੰਗੂਠੀ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

Jasmin Bhasin flaunts diamond ring and shares photos: ਹਨੀਮੂਨ ਫੇਮ ਅਦਾਕਾਰਾ ਜੈਸਮੀਨ ਭਸੀਨ ਜੋ ਕਿ ਇਨ੍ਹੀਂ ਦਿਨੀਂ ਆਪਣੀ ਅਗਲੀ ਫ਼ਿਲਮ ਵਾਰਨਿੰਗ-2 ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਅਦਾਕਾਰਾ ਨੇ ਵੈਲੇਨਟਾਈਨ ਮੌਕੇ ਉੱਤੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਜੈਸਮੀਨ ਦੀ ਮੰਗਣੀ ਦਾ ਕਿਆਸ ਲਗਾ ਰਹੇ ਹਨ।

ਹੋਰ ਪੜ੍ਹੋ : ਸ਼ੈਰੀ ਮਾਨ ਨੇ ਆਪਣੀ ਲੇਡੀ ਲਵ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਫੈਨਜ਼ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ

ਕੀ ਜੈਸਮੀਨ ਭਸੀਨ ਦੀ ਹੋ ਗਈ ਕੁੜਮਾਈ?

ਜੈਸਮੀਨ ਭਸੀਨ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹੈ। ਉਹ ਆਪਣੇ ਰਿਲੈਸ਼ਨਸ਼ਿਪ ਨੂੰ ਲੈ ਕੇ ਵੀ ਲਾਈਮਲਾਈਟ 'ਚ ਰਹਿੰਦੀ ਹੈ। ਇੱਕ ਵਾਰ ਫਿਰ ਜੈਸਮੀਨ ਭਸੀਨ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਉਲਝਣ 'ਚ ਹਨ ਕਿ ਜੈਸਮੀਨ ਦੀ ਮੰਗਣੀ ਹੋ ਗਈ ਹੈ ਜਾਂ ਨਹੀਂ।

ਜੈਸਮੀਨ ਨੇ ਫਲਾਂਟ ਕੀਤੀ ਡਾਇਮੰਡ ਰਿੰਗ

ਜੈਸਮੀਨ ਭਸੀਨ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਹੱਥ ਵਿੱਚ ਪਾਈ ਡਾਇਮੰਡ ਰਿੰਗ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਪਹਿਲੀ ਨਜ਼ਰ 'ਚ ਇਸ ਫੋਟੋ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਦੀ ਮੰਗਣੀ ਹੋ ਗਈ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਜੈਸਮੀਨ ਨੇ ਲਿਖਿਆ, ''ਮੇਰੇ ਨਾਲ ਹੁਣ ਤੱਕ ਦੀ ਸਭ ਤੋਂ ਵਧੀਆ ਚੀਜ਼। ਉਸ ਦੇ ਇਸ ਕੈਪਸ਼ਨ ਨੂੰ ਦੇਖ ਕੇ ਲੋਕ ਅੰਦਾਜ਼ੇ ਲਗਾਉਣ ਲੱਗੇ ਕਿ ਕੀ ਅਦਾਕਾਰਾ ਦੀ ਮੰਗਣੀ ਹੋ ਗਈ ਹੈ। ਹਾਲਾਂਕਿ ਜੈਸਮੀਨ ਇਸ ਰਿੰਗ ਦੇ ਬ੍ਰਾਂਡ ਦਾ ਪ੍ਰਚਾਰ ਕਰ ਰਹੀ ਸੀ।

ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ

ਇੱਕ ਯੂਜ਼ਰ ਨੇ ਲਿਖਿਆ ਹੈ- 'ਹਾਏ ਇੱਕ ਮਿੰਟ ਲੱਗਿਆ ਕੇ ਤੁਹਾਡੀ ਤੇ ਅਲੀ ਗੋਨੀ ਦੀ ਮੰਗਣੀ ਹੋ ਗਈ ਹੈ'। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- 'ਏਸਾ ਹਾਰਟ ਐਟਕ ਆਇਆ ਨਾ ਮੁੱਝੇ..ਯੇ ਤੋਂ ਮਸ਼ਹੂਰੀ ਹੈ...ਜੈਸਮੀਨ' । ਇਸ ਤਰ੍ਹਾਂ ਲੋਕ ਕੁਝ ਸਮੇਂ ਲਈ ਭੰਬਲਭੂਸੇ ਵਿੱਚ ਪੈ ਗਏ ਸੀ।

'ਬਿੱਗ ਬੌਸ' ਦੇ ਘਰ 'ਚ ਜੈਸਮੀਨ ਭਸੀਨ ਅਤੇ ਐਲੀ ਗੋਨੀ ਦੀ ਦੋਸਤੀ ਸ਼ੁਰੂ ਹੋਈ ਸੀ। ਬਿੱਗ ਬੌਸ ਦੇ ਘਰ ਵਿੱਚ ਹੀ ਦੋਵਾਂ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਦੂਜੇ ਨੂੰ ਪਸੰਦ ਕਰਦੇ ਹਨ। ਜਿਸ ਕਰਕੇ ਫੈਨਜ਼ ਵੀ ਦੋਵਾਂ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network