
ਬਾਲੀਵੁੱਡ ਦੀ ਗਲੈਮਰਸ ਡਿਵਾ ਮਲਾਇਕਾ ਅਰੋੜਾ ਪਿਛਲੇ ਦਿਨੀਂ ਅਭਿਨੇਤਾ ਅਰਜੁਨ ਕਪੂਰ ਨਾਲ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਰਹੀ ਹੈ। ਅਜੇ ਉਨ੍ਹਾਂ ਦੇ ਵਿਆਹ ਦੀਆਂ ਚਰਚਾਵਾਂ ਵੀ ਖਤਮ ਨਹੀਂ ਹੋਈਆਂ ਸਨ ਕਿ ਮਲਾਇਕਾ ਨੇ ਇੱਕ ਵਾਰ ਫਿਰ ਅਜਿਹਾ ਕੁਝ ਕਰ ਦਿੱਤਾ, ਜਿਸ ਕਾਰਨ ਉਹ ਸਾਰਿਆਂ ਦੀਆਂ ਨਜ਼ਰਾਂ 'ਚ ਆ ਗਈ। ਦਰਅਸਲ ਕਰਨ ਜੌਹਰ ਨੇ ਆਪਣੇ 50ਵੇਂ ਜਨਮਦਿਨ 'ਤੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਜਿਸ 'ਚ ਬਾਲੀਵੁੱਡ ਦੇ ਲਗਪਗ ਸਾਰੇ ਹੀ ਸਿਤਾਰੇ ਸ਼ਾਮਿਲ ਹੋਏ ਸਨ। ਪਰ ਮਲਾਇਕਾ ਅਰੋੜਾ ਬਹੁਤ ਹੀ ਅੰਤਰੰਗੇ ਅੰਦਾਜ਼ 'ਚ ਨਜ਼ਰ ਆਈ। ਜਿਸ ਕਰਕੇ ਅਦਾਕਾਰਾ ਨੂੰ ਸੋਸ਼ਲ ਮੀਡੀਆ ਉੱਤੇ ਟ੍ਰੋਲ ਦਾ ਵੀ ਸਾਹਮਣਾ ਕਰਨਾ ਪਿਆ।
ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘Mahi Mera Nikka Jeha’ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਛਾਇਆ ਟਰੈਂਡਿੰਗ ‘ਚ

ਪਰ ਕੀ ਤੁਹਾਨੂੰ ਪਤਾ ਹੈ ਤੋਤੀਆ ਰੰਗ ਵਾਲੇ ਆਉਟਫਿੱਟ ਦੇ ਨਾਲ ਜੋ ਮਲਾਇਕਾ ਅਰੋੜਾ ਨੇ ਪਿੰਕ ਰੰਗ ਵਾਲੇ ਹਾਈ ਹੀਲਸ ਵਾਲੇ ਸੈਂਡਲ ਪਾਏ ਸੀ,ਉਸ ਦੀ ਕੀਮਤ ਲੱਖਾਂ ਚ ਹੈ। ਇਹ ਸੁਣਨ ਕੇ ਤੁਹਾਡੇ ਵੀ ਹੋਸ਼ ਉੱਡ ਗਏ। ਪਰ ਇਹ ਸੱਚ ਹੈ, ਇਨ੍ਹਾਂ ਸੈਂਡਲਾਂ ਦੀ ਕੀਮਤ ਲੱਖਾਂ ਚ ਹੈ।

ਕਰਨ ਜੌਹਰ ਦੇ ਬਿੱਗ ਬੈਸ਼ ਲਈ, ਉਸਨੇ ਚਮਕਦਾਰ ਤੋਤੀਆ ਰੰਗ ਦੀ ਜੈਕੇਟ ਅਤੇ ਸ਼ਾਰਟਸ ਦੀ ਇੱਕ ਜੋੜੀ ਦੇ ਨਾਲ ਇੱਕ ਚਮਕਦਾਰ ਗੁਲਾਬੀ ਰੰਗ ਵਾਲੇ ਸੈਂਡਲਸ ‘ਚ ਨਜ਼ਰ ਆਈ। ਪਿੰਕ ਰੰਗ ਵਾਲੀ ਇਸ ਹੀਲ ਨੂੰ pumps ਵੀ ਕਹਿ ਜਾਂਦਾ ਹੈ।

ਮਲਾਇਕਾ ਦਾ ਬਿਆਨ ਹਾਈ ਹੀਲ, ਜਿਸ ਨੂੰ ਕੋਈ ਪੰਪ ਵੀ ਕਹਿ ਸਕਦਾ ਹੈ। ਇਹ Versace ਬ੍ਰੈਂਡ ਦੀਆਂ ਸਨ। ਉਨ੍ਹਾਂ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਮੇਡੂਸਾ ਏਵਿਟਾਸ ਪਲੇਟਫਾਰਮ ਪੰਪਾਂ ਦੀ ਕੀਮਤ 1,65,400 ਲੱਖ ਰੁਪਏ ਹੈ। ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ।
ਦੱਸ ਦਈਏ ਇਸ ਗ੍ਰੈਂਡ ਬਰਥਡੇ ਪਾਰਟੀ 'ਚ ਸ਼ਾਹਰੁਖ ਖਾਨ, ਗੌਰੀ ਖਾਨ, ਰਾਣੀ ਮੁਖਰਜੀ, ਪ੍ਰਿਟੀ ਜ਼ਿੰਟਾ, ਜੂਹੀ ਚਾਵਲਾ, ਜਾਨ੍ਹਵੀ ਕਪੂਰ, ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਬੱਚਨ, ਸਲਮਾਨ ਖਾਨ, ਕੈਟਰੀਨਾ ਕੈਫ, ਵਿੱਕੀ ਕੌਸ਼ਲ, ਅਨੁਸ਼ਕਾ ਸ਼ਰਮਾ ਤੋਂ ਇਲਾਵਾ ਕਈ ਹੋਰ ਨਾਮੀ ਸਿਤਾਰਿਆ ਨੇ ਸ਼ਿਰਕਤ ਕੀਤੀ ਸੀ।