ਕੀ ਤੁਹਾਨੂੰ ਯਾਦ ਹੈ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ‘ਗੁੱਡੀਆਂ ਪਟੋਲੇ’ ਬਾਰੇ!
ਹਰ ਜਿਉਂਦੀ ਕੌਮ ਦਾ ਖ਼ਾਸ ਵਿਰਸਾ ਹੁੰਦਾ ਹੈ। ਕਿਸੇ ਕੌਮ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਉਸ ਦੀ ਕਲਾ ਤੇ ਸੱਭਿਆਚਾਰ ਤੋਂ ਲਾਇਆ ਜਾ ਸਕਦਾ ਹੈ। ਸੱਚਮੁੱਚ ਹੀ ਪੰਜਾਬੀ ਬੜੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਵਿਰਸੇ ਵਿਚ ਅਮੀਰ ਤੇ ਵਿਲੱਖਣ ਵਿਰਾਸਤ ਪ੍ਰਾਪਤ ਹੋਈ ਹੈ, ਜਿਸ ’ਤੇ ਹਰ ਪੰਜਾਬੀ ਮਾਣ ਕਰ ਸਕਦਾ ਹੈ। ਪਰ ਆਧੁਨਿਕ ਸਮੇਂ ਵਿਚ ਬਹੁਤ ਕੁਝ ਇਹੋ ਜਿਹਾ ਨਹੀਂ ਰਿਹਾ, ਹੌਲੀ-ਹੌਲੀ ਸਭ ਕੁਝ ਖ਼ਤਮ ਹੁੰਦਾ ਜਾ ਰਿਹਾ ਹੈ। ਸਾਡੀ ਮਾਂ- ਬੋਲੀ, ਸਾਡਾ ਸੱਭਿਆਚਾਰ, ਸਾਡੇ ਰੀਤੀ-ਰਿਵਾਜ ਹੌਲੀ-ਹੌਲੀ ਅਲੋਪ ਹੁੰਦੇ ਜਾ ਰਹੇ ਹਨ। ਹੱਥ ਨਾਲ ਤਿਆਰ ਹੋਈਆਂ ਗੁੱਡੀਆਂ ਪਟੋਲੇ (Guddiyan Patole) ਦਾ ਪੰਜਾਬੀ ਵਿਰਸੇ ਨਾਲ ਖ਼ਾਸ ਸਬੰਧ ਹੈ।
ਹੋਰ ਪੜ੍ਹੋ : ਅਮਿਤਾਭ ਬੱਚਨ ਫ਼ਿਲਮ 'ਦਸਵੀਂ' ਦਾ ਟ੍ਰੇਲਰ ਦੇਖ ਕੇ ਹੋਏ ਭਾਵੁਕ, ਬੇਟੇ ਅਭਿਸ਼ੇਕ ਬੱਚਨ ਨੂੰ ਐਲਾਨਿਆ ਉੱਤਰਾਧਿਕਾਰੀ
ਗੁੱਡੀਆਂ ਪਟੋਲੇ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਨੇ। ਜਿਸ ‘ਚ ਪੇਂਡੂ ਬਾਲੜੀਆਂ ਗੁੱਡੀਆਂ ਪਟੋਲਿਆਂ ਦੇ ਨਾਲ ਖੇਡਦੀਆਂ ਹੁੰਦੀਆਂ ਸਨ। ਬਾਲੜੀਆਂ ਘਰ ਵਿੱਚੋਂ ਰੰਗ ਬਿਰੰਗੀਆਂ ਲੀਰਾਂ ਨਾਲ ਛੋਟੇ ਛੋਟੇ ਆਕਾਰ ਦੀਆਂ ਗੁੱਡੀਆਂ ਪਟੋਲੇ ਬਣਾਉਂਦੀਆਂ ਸਨ। ਵੱਡੀਆਂ ਭੈਣਾਂ ਆਪਣੇ ਛੋਟੇ ਭੈਣ-ਭਰਾਵਾਂ ਲਈ ਬਹੁਤ ਹੀ ਚਾਅ ਦੇ ਨਾਲ ਗੁੱਡੀਆਂ ਪਟੋਲਿਆਂ ਨੂੰ ਤਿਆਰ ਕਰਦੀਆਂ ਹੁੰਦੀਆਂ ਸਨ। ਪਰ ਇਸ ਮਸ਼ੀਨੀ ਯੁੱਗ ‘ਚ ਇਹ ਵਿਰਸਾ ਕੀਤੇ ਅਲੋਪ ਜਿਹਾ ਹੋ ਗਿਆ ਹੈ। ਪਰ ਕੁਝ ਅਜਿਹੇ ਪੰਜਾਬੀ ਨੇ ਜਿਨ੍ਹਾਂ ਨੇ ਇਸ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੈ। ਪੀਟੀਸੀ ਪੰਜਾਬੀ ਵੀ ਆਪਣੇ ਪ੍ਰੋਗਰਾਮਾਂ ਦੇ ਨਾਲ ਦਰਸ਼ਕਾਂ ਨੂੰ ਪੰਜਾਬੀ ਵਿਰਸੇ ਦੇ ਜਾਣੂ ਕਰਵਾਉਂਦਾ ਰਹਿੰਦਾ ਹੈ।
ਆਓ ਤੂਹਾਨੂੰ ਮਿਲਾਉਂਦੇ ਹਾਂ ਅਜਿਹੀ ਇੱਕ ਪੰਜਾਬਣ ਨਾਲ ਜਿਨ੍ਹਾਂ ਨੇ ਇਸ ਵਿਰਸੇ ਨੂੰ ਸੰਭਾਲਿਆ ਹੋਇਆ ਹੈ। ਦਵਿੰਦਰ ਕੌਰ ਜਿਨ੍ਹਾਂ ਨੇ ਆਪਣੀ ਬਚਪਨ ਦੀ ਸਾਂਝ ਨੂੰ ਸੋਹਣੀਆਂ ਸੋਹਣੀਆਂ ਗੁੱਡੀਆਂ ਦੇ ਰੂਪ ‘ਚ ਸੰਜੋਕੇ ਰੱਖਿਆ ਹੋਇਆ ਹੈ।
ਹੋਰ ਪੜ੍ਹੋ : ਗੁਰਵਰ ਚੀਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Ladeya Na Kar’, ਪਿਤਾ ਸਰਬਜੀਤ ਚੀਮਾ ਨੇ ਦਿੱਤੀਆਂ ਆਪਣੀ ਸ਼ੁਭਕਾਮਨਾਵਾਂ
ਦਵਿੰਦਰ ਕੌਰ ਦੇ ਗੁੱਡੀਆਂ ਪਟੋਲੇ ਨੂੰ ਸੰਭਾਲਣ ਦੀ ਕਲਾ ਦੀ ਸ਼ਲਾਘਾ ਨਾਮੀ ਲੇਖਕ ਤੇ ਕਵੀ ਸੁਰਜੀਤ ਪਾਤਰ ਜੀ ਨੇ ਵੀ ਕੀਤੀ ਹੈ। ਇਸ ਵੀਡੀਓ ਚ ਤੁਸੀਂ ਪੀਟੀਸੀ ਦੀ ਟੀਮ ਵੱਲੋਂ ਇਸ ਕਲਾ ਨੂੰ ਲੈ ਕੇ ਖ਼ਾਸ ਗੱਲਬਾਤ ਕੀਤੀ ਹੈ। ਇਸ ਹੇਠ ਦਿੱਤੇ ਲਿੰਕ ‘ਤੇ ਤੁਸੀਂ ਗੁੱਡੀਆਂ ਪਟੋਲਿਆਂ ਬਾਰੇ ਹੋ ਜਾਣ ਸਕਦੇ ਹੋ।