ਕੀ ਤੁਸੀਂ ਵੀ ਦਿਲਜੀਤ ਦੋਸਾਂਝ ਦੇ ਵਰਲਡ ਟੂਰ Born to Shine 'ਚ ਹੋਣਾ ਚਾਹੁੰਦੇ ਹੋ ਸ਼ਾਮਿਲ ਤਾਂ ਜਾਨਣ ਲਈ ਪੜ੍ਹੋ ਪੂਰੀ ਖ਼ਬਰ

Written by  Pushp Raj   |  March 30th 2022 04:43 PM  |  Updated: March 30th 2022 04:43 PM

ਕੀ ਤੁਸੀਂ ਵੀ ਦਿਲਜੀਤ ਦੋਸਾਂਝ ਦੇ ਵਰਲਡ ਟੂਰ Born to Shine 'ਚ ਹੋਣਾ ਚਾਹੁੰਦੇ ਹੋ ਸ਼ਾਮਿਲ ਤਾਂ ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਪੰਜਾਬੀ ਮਿਊਜ਼ਿਕ ਜਗਤ ਦੇ ਸੁਪਰ ਸਟਾਰ ਗਾਇਕ ਦਿਲਜੀਤ ਦੋਸਾਂਝ (Diljit Dosanjh) ਪਿਛਲੇ ਕਾਫੀ ਸਮੇਂ ਤੋਂ ਆਪਣੇ ਵਰਲਡ ਮਿਊਜ਼ੀਕਲ ਟੂਰ (Born to Shine)  ਨੂੰ ਲੈ ਕੇ ਚਰਚਾ 'ਚ ਹਨ। ਉਹ ਆਪਣੀ ਵੀਡੀਓਜ਼ ਦੇ ਰਾਹੀਂ ਫੈਨਜ਼ ਨੂੰ ਇਸ ਮਿਊਜ਼ਿਕ ਟੂਰ ਦਾ ਹਿੱਸਾ ਬਣਨ ਲਈ ਸੱਦਾ ਦੇ ਰਹੇ ਹਨ। ਇਸ ਟੂਰ ਦੇ ਤਹਿਤ ਦਿਲਜੀਤ ਦੋਸਾਂਝ ਜਲਦ ਹੀ ਗੁਰੂਗ੍ਰਾਮ ਪੁੱਜ ਰਹੇ ਹਨ, ਜੇਕਰ ਤੁਸੀਂ ਵੀ ਦਿਲਜੀਤ ਦੇ ਇਸ ਮਿਊਜ਼ਿਕ ਟੂਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਪੜ੍ਹੋ ਪੂਰੀ ਖ਼ਬਰ।

ਦਿਲਜੀਤ ਦੇ ਇਸ ਮਿਊਜ਼ਿਕ ਟੂਰ ਦੇ ਲਈ ਉਨ੍ਹਾਂ ਦੇ ਫੈਨਜ਼ ਬਹੁਤ ਉਤਸ਼ਾਹਿਤ ਹਨ। ਹਰ ਕੋਈ ਉਨ੍ਹਾਂ ਦੇ ਇਸ ਟੂਰ ਦੌਰਾਨ ਹੋਣ ਵਾਲੇ ਮਿਊਜ਼ਿਕ ਕੰਸਰਟ ਦਾ ਹਿੱਸਾ ਬਣਨਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਅਜਿਹਾ ਹੀ ਚਾਹੁੰਦੇ ਹੋ ਤਾਂ ਬਿਲਕੁਲ ਇਹ ਖ਼ਬਰ ਤੁਹਾਡੇ ਲਈ ਹੀ ਹੈ।

ਦਿਲਜੀਤ ਨੇ ਆਪਣੇ ਮਿਊਜ਼ਿਕ ਟੂਰ 'Born To Shine' 2022 ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਟੂਰ ਦੌਰਾਨ ਉਨ੍ਹਾਂ ਦੇ ਦੋ ਮਿਊਜ਼ਿਕ ਸ਼ੋਅ ਇੰਡੀਆ ਚ ਹੋਣਗੇ ਇੱਕ ਗੁਰੂਗ੍ਰਾਮ ਤੇ ਦੂਜਾ ਸ਼ੋਅ ਜਲੰਧਰ ‘ਚ।

ਇਸ ਸ਼ੋਅ ਦਾ ਪਹਿਲਾ ਮਹਿਜ਼ ਕੁਝ ਹੀ ਦਿਨਾਂ ਵਿੱਚ ਯਾਨੀ ਕਿ 9 ਅਪ੍ਰੈਲ ਨੂੰ ਗੁਰੂਗ੍ਰਾਮ ਵਿਖੇ ਹੋਣ ਜਾ ਰਿਹਾ ਹੈ। ਇਹ ਸ਼ੋਅ ਦਾ ਵੈਨਯੂ ਸਪੋਰਟਸ ਕਲੱਬ, ਗੁਰੂਗ੍ਰਾਮ ਵਿਖੇ 9 ਅਪ੍ਰੈਲ 2022 ਨੂੰ ਹੋਵੇਗਾ। ਸ਼ੋਅ ਦਾ ਸਮਾਂ ਸ਼ਾਮ 6 ਵਜੇ ਦਾ ਹੈ।

ਇਸ ਬਾਰੇ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਜਾਣਕਾਰੀ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਫੈਨਜ਼ ਨੂੰ ਸੱਦਾ ਦਿੰਦੇ ਹੋਏ ਲਿਖਿਆ , ਬੌਰਨ ਟੂ ਸ਼ਾਈਨ ਟੂਰ 9 ਅਪ੍ਰੈਲ ਨੂੰ ਗੁਰੂਗ੍ਰਾਮ ਤੋਂ ਸ਼ੁਰੂ ਹੋਵੇਗਾ ਅਤੇ ਉਸ ਤੋਂ ਬਾਅਦ 17 ਅਪ੍ਰੈਲ ਨੂੰ ਜਲੰਧਰ ਹੋਵੇਗਾ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, "???? ?? ?????" ਵਰਲਡ ਟੂਰ 2022.. ਓ ਐਮ ਜੀ ਹੋ ਗਿਆ ਕੰਮ...ਚਲੋ ????? ਇਕੱਠੇ ... LIVE IN CONCERT ...9 ਅਪ੍ਰੈਲ - ਗੁਰੂਗ੍ਰਾਮ ... 17 ਅਪ੍ਰੈਲ – ਜਲੰਧਰ.... ਸਾਰੀ ਰਾਤ ਪੈਣਗੇ ਭੰਗੜੇ ਓਏ… "। ਉਨ੍ਹਾਂ ਨੇ ਇਹ ਪੋਸਟ ਆਪਣੀ ਟੀਮ ਨੂੰ ਟੈਗ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਲੰਬੇ ਸਮੇਂ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਬੌਰਨ ਟੂ ਸ਼ਾਈਨ ਟੂਰ ਰਿਅਲਮੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੀਟੀਸੀ ਪੰਜਾਬੀ ਇਸ ਵਰਲਡ ਟੂਰ ਵਿੱਚ ਬਤੌਰ ਆਫੀਸ਼ੀਅਲ ਟੀਵੀ ਪਾਰਟਨਰ ਆਪਣੀ ਭੂਮਿਕ ਅਦਾ ਕਰ ਰਿਹਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਨਾਲ ਚਮਕੀਲੇ ਦੀ ਬਾਇਓਪਿਕ ‘ਚ ਨਜ਼ਰ ਆਏਗੀ ਅਦਾਕਾਰਾ ਪ੍ਰਣਿਤੀ ਚੋਪੜਾ

ਹੁਣ ਜਿਥੇ -ਜਿਥੇ ਵੀ ਦਿਲਜੀਤ ਦੋਸਾਂਝ ਦੇ ਇਹ ਮਿਊਜ਼ੀਕਲ ਟੂਰ ਹੋਣਗੇ ਤੇ ਹੋਰ ਤਰੀਕਾਂ ਸਾਹਮਣੇ ਆਉਣਗੀਆਂ। ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਤੇ ਪਾਠਕਾਂ ਨਾਲ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਾ ਰਹੇਗਾ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਅਤੇ ਪੀਟੀਸੀ ਨੈਟਵਰਕ ਦੇ ਨਾਲ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network