ਸੋਸ਼ਲ ਮੀਡੀਆ 'ਤੇ ਮੁੜ ਟ੍ਰੋਲ ਹੋ ਰਹੀ ਹੈ 'ਡਰਾਮਾ ਕੁਈਨ' ਰਾਖੀ ਸਾਵੰਤ, ਜਾਣੋ ਵਜ੍ਹਾ

written by Pushp Raj | January 23, 2023 06:38pm

Rakhi Sawant trolled : ਐਂਟਰਟੇਨਮੈਂਟ ਤੇ ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਤੇ 'ਬਿੱਗ ਬੌਸ' ਫੇਮ ਅਦਾਕਾਰਾ ਰਾਖੀ ਸਾਵੰਤ ਦੀ ਜ਼ਿੰਦਗੀ 'ਚ ਇਸ ਸਮੇਂ ਬਹੁਤ ਕੁਝ ਚੱਲ ਰਿਹਾ ਹੈ। ਇੱਕ ਪਾਸੇ ਆਦਿਲ ਖ਼ਾਨ ਦੁਰਾਨੀ ਨਾਲ ਉਸ ਦੇ ਵਿਆਹ ਦੀ ਖ਼ਬਰ ਅਤੇ ਦੂਜੇ ਪਾਸੇ ਉਸ ਦੀ ਮਾਂ ਹਸਪਤਾਲ ਵਿੱਚ ਦਾਖ਼ਲ ਹੈ। ਰਾਖੀ ਦੀ ਮਾਂ ਦੀ ਹਾਲਤ ਬਹੁਤ ਖ਼ਰਾਬ ਹੈ। ਕਈ ਮੁਸ਼ਕਿਲਾਂ ਵਿੱਚ ਘਿਰੀ ਹੋਈ ਰਾਖੀ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ, ਆਓ ਜਾਣਦੇ ਹਾਂ ਕਿਉਂ।

adil and rakhi sawant image source Instagram

ਹਾਲ ਹੀ 'ਚ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਤੀ ਆਦਿਲ ਖ਼ਾਨ ਨਾਲ ਰੋਮੈਂਟਿਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਰਾਖੀ ਤੇ ਆਦਿਲ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਰਾਖੀ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪਤੀ ਲਈ ਇੱਕ ਰੋਮੈਂਟਿਕ ਕੈਪਸ਼ਨ ਵੀ ਲਿਖਿਆ ਹੈ। ਰਾਖੀ ਨੇ ਲਿਖਿਆ, "Naughty 🙈🙈my love my jaan" ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਦੇ ਵਿੱਚ ਰਾਖੀ ਤੇ ਆਦਿਲ ਪੈਪਰਾਜ਼ੀਸ ਲਈ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

image Source : Instagram

ਦੂਜੇ ਪਾਸੇ ਰਾਖੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੀ ਮਾਂ ਨੂੰ ਮਿਲਣ ਹਸਪਤਾਲ ਵਿੱਚ ਪਹੁੰਚੀ ਤੇ ਉੱਥੇ ਉਹ ਮਾਂ ਦੀ ਹਾਲਤ ਵੇਖ ਕੇ ਰੌਂਦੀ ਕੁਰਲਾਉਂਦੀ ਹੋਈ ਨਜ਼ਰ ਆਈ। ਦੱਸ ਦੇਈਏ ਕਿ ਰਾਖੀ ਸਾਵੰਤ ਦੀ ਮਾਂ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ ਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋਇਆ ਹੈ। ਜਿਸ ਦੇ ਚੱਲਦੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਰਾਖੀ ਨੇ ਦੱਸਿਆ ਕਿ ਮੁਕੇਸ਼ ਅੰਬਾਨੀ ਉਸ ਦੀ ਮਾਂ ਦਾ ਇਲਾਜ਼ ਕਰਵਾਉਣ ਵਿੱਚ ਉਸ ਦੀ ਮਦਦ ਕਰ ਰਹੇ ਹਨ।

ਇਸ ਤੋਂ ਇਲਾਵਾ ਰਾਖੀ ਨੂੰ ਇੱਕ ਐਨਜੀਓ ਦੇ ਵਿੱਚ ਵੀ ਸਪਾਟ ਕੀਤਾ ਗਿਆ, ਜਿੱਥੇ ਉਹ ਲੋੜਵੰਦ ਬੱਚਿਆਂ ਦੀ ਮਦਦ ਕਰਦੀ ਤੇ ਉਨ੍ਹਾਂ ਨਾਲ ਕੇਕ ਕੱਟ ਕੇ ਆਪਣੀ ਮਾਂ ਲਈ ਦੁਆਵਾਂ ਮੰਗਦੀ ਨਜ਼ਰ ਆਈ।

Rakhi Sawant ,

ਹੋਰ ਪੜ੍ਹੋ: ਸੁਭਾਸ਼ ਚੰਦਰ ਬੋਸ ਦੀ ਜਯੰਤੀ : ਨੇਤਾ ਜੀ ਦੇ ਜੀਵਨ 'ਤੇ ਆਧਾਰਿਤ 5 ਫਿਲਮਾਂ ਅਤੇ ਸ਼ੋਅ

ਰਾਖੀ ਸਾਵੰਤ ਦੀਆਂ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਵੇਖਣ ਤੋਂ ਬਾਅਦ ਫੈਨਜ਼ ਇਸ 'ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਕਈ ਲੋਕ ਰਾਖੀ ਦੀ ਤਾਰੀਫ ਕਰ ਰਹੇ ਹਨ, ਕਿ ਉਹ ਆਪਣੀ ਮਾਂ ਦਾ ਖਿਆਲ ਰੱਖ ਰਹੀ ਹੈ ਤੇ ਮਾਂ ਦਾ ਇਲਾਜ਼ ਕਰਵਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕੁਝ ਲੋਕ ਰਾਖੀ ਨੂੰ ਟ੍ਰੋਲ ਵੀ ਕਰ ਰਹੇ ਹਨ, ਲੋਕ ਇਨ੍ਹਾਂ ਸਾਰੇ ਹਾਲਾਤਾਂ ਨੂੰ ਰਾਖੀ ਦਾ ਡਰਾਮਾ ਕਹਿ ਰਹੇ ਹਨ। ਹਲਾਂਕਿ ਕੁਝ ਨੇ ਕਿਹਾ ਕਿ ਰਾਖੀ ਮਾਂ ਦੀ ਬਿਮਾਰੀ ਦਾ ਫਾਇਦਾ ਚੁੱਕ ਕੇ ਸੁਰਖੀਆਂ 'ਚ ਬਣੀ ਰਹਿਣਾ ਚਾਹੁੰਦੀ ਹੈ ਤੇ ਫੁੱਟੇਜ਼ ਲੈ ਰਹੀ ਹੈ।

 

You may also like